ਔਰੰਗਾਬਾਦ— ਬਿਹਾਰ ਦੇ ਨਕਸਲ ਪ੍ਰਭਾਵਿਤ ਔਰੰਗਾਬਾਦ ਜ਼ਿਲੇ 'ਚ ਦੇਵ ਥਾਣਾ ਖੇਤਰ ਦੇ ਸਤਨਾਦੀਆ ਜੰਗਲ ਨੇੜੇ ਅੱਜ ਯਾਨੀ ਵੀਰਵਾਰ ਨੂੰ ਪੁਲਸ ਅਤੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਰਮਿਆਨ ਹੋਏ ਮੁਕਾਬਲੇ 'ਚ ਤਿੰਨ ਮਾਓਵਾਦੀ ਮਾਰੇ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਤਨਾਦੀਆ ਜੰਗਲ ਨੇੜੇ ਉਕਤ ਸੰਗਠਨ ਦੇ ਮਾਓਵਾਦੀ ਸ਼ਰਨ ਲਏ ਹੋਏ ਹਨ। ਇਸੇ ਆਧਾਰ 'ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.), ਕੋਬਰਾ ਬਟਾਲੀਅਨ ਅਤੇ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਸਾਂਝੇ ਰੂਪ ਨਾਲ ਛਾਪੇਮਾਰੀ ਕੀਤੀ।
ਪੁਲਸ ਨੂੰ ਦੇਖਦੇ ਹੀ ਮਾਓਵਾਦੀਆਂ ਨੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ, ਜਿਸ 'ਚ ਤਿੰਨ ਮਾਓਵਾਦੀ ਮਾਰੇ ਗਏ। ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਕੀਤੀ ਜਾ ਸਕੀ ਹੈ। ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਤਿੰਨ ਮਾਓਵਾਦੀਆਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੌਕੇ ਤੋਂ ਤਿੰਨ ਇੰਸਾਸ ਰਾਈਫਲ ਸਮੇਤ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਦਰਮਿਆਨ ਪੁਲਸ ਸੁਪਰਡੈਂਟ ਦੀਪਕ ਵਰਨਵਾਲ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਕੁਝ ਨਕਸਲੀ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
ਤਿੰਨ ਤਲਾਕ 'ਤੇ ਬੋਲ ਰਹੀ ਸੀ ਮੀਨਾਕਸ਼ੀ ਲੇਖੀ, ਸੰਸਦ 'ਚ ਭੜਕ ਗਏ ਅਖਿਲੇਸ਼ ਯਾਦਵ
NEXT STORY