ਨਵੀਂ ਦਿੱਲੀ— ਤਿੰਨ ਤਲਾਕ ਬਿੱਲ ਨੂੰ ਕਈ ਵਾਰ ਸੰਸਦ ਤੋਂ ਪਾਸ ਕਰਵਾਉਣ 'ਚ ਅਸਫ਼ਲ ਰਹਿਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਇਸ ਨੂੰ ਲੋਕ ਸਭਾ 'ਚ ਪੇਸ਼ ਕੀਤਾ ਹੈ। ਵੀਰਵਾਰ ਨੂੰ ਬਿੱਲ 'ਤੇ ਚਰਚਾ ਦੌਰਾਨ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਲੋਕ ਸਭਾ 'ਚ ਤਿੰਨ ਤਲਾਕ ਨੂੰ ਲੈ ਕੇ ਆਪਣਾ ਪੱਖ ਰਹੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਇਕ ਟਿੱਪਣੀ 'ਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਨੀ ਚਾਹੀ ਤਾਂ ਦੋਹਾਂ ਦਰਮਿਆਨ ਤਿੱਖੀ ਬਹਿਸ ਸ਼ੁਰੂ ਹੋ ਗਈ।
ਨਿਕਾਹ ਮਜ਼ਾਕ ਬਣ ਗਿਆ ਹੈ
ਮੀਨਾਕਸ਼ੀ ਲੇਖੀ ਨੇ ਲੋਕ ਸਭਾ 'ਚ ਕਿਹਾ,''ਨਿਕਾਹ ਨਿਕਾਹ ਨਾ ਰਿਹਾ, ਮਜ਼ਾਕ ਬਣ ਗਿਆ। ਤਲਾਕ, ਤਲਾਕ, ਤਲਾਕ ਅਤੇ ਤਲਾਕ ਹੋ ਗਿਆ। ਕੁਝ ਕਰਨ ਦੀ ਲੋੜ ਨਹੀਂ। ਇਕ ਔਰਤ ਕੀ ਸਿਰਫ਼ ਪਤਨੀ ਹੁੰਦੀ ਹੈ, ਉਸ ਦੇ ਕੋਈ ਮਾਂ-ਬਾਪ ਨਹੀਂ ਹੈ। ਉਸ ਦਾ ਕੀ ਕੋਈ ਪਰਿਵਾਰ ਨਹੀਂ ਹੈ। ਕੀ ਉਹ ਕਿਸੇ ਦੀ ਭੈਣ ਨਹੀਂ ਹੈ। ਕੀ ਉਹ ਕਿਸੇ ਦੀ ਬੇਟੀ ਨਹੀਂ ਹੈ। ਜੋ ਲੋਕ ਧਰਮ ਦੇ ਨਾਂ 'ਤੇ ਸਬੂਤ ਦੇਣਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਦੱਸਾਂ ਦੇਵਾਂ ਕਿ ਧਰਮ ਦੇ ਪ੍ਰਤੀ ਕਾਨੂੰਨ ਅੰਨ੍ਹਾ ਹੈ।'' ਇਸ ਦੌਰਾਨ ਅਖਿਲੇਸ਼ ਯਾਦਵ ਨੇ ਮੀਨਾਕਸ਼ੀ ਨੂੰ ਹੀ ਟੋਕਦੇ ਹੋਏ ਟਿੱਪਣੀ ਕੀਤੀ, ਜਿਸ 'ਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਵੀ ਕਿਹਾ ਕਿ ਵਿਚ ਟੋਕਾ-ਟੋਕੀ ਨਾ ਕਰੋ, ਚੰਗਾ ਸੰਦੇਸ਼ ਨਹੀਂ ਜਾ ਰਿਹਾ ਹੈ।
ਮੀਨਾਕਸ਼ੀ ਨੇ ਅਖਿਲੇਸ਼ 'ਤੇ ਕੀਤਾ ਹਮਲਾ
ਅਖਿਲੇਸ਼ ਵਲੋਂ ਕਈ ਵਾਰ ਟੋਕਣ 'ਤੇ ਗੁੱਸਾਈ ਮੀਨਾਕਸ਼ੀ ਨੇ ਉਨ੍ਹਾਂ 'ਤੇ ਹੀ ਵਾਰ ਸ਼ੁਰੂ ਕਰ ਦਿੱਤੇ। ਮੀਨਾਕਸ਼ੀ ਨੇ ਕਿਹਾ,''ਅਖਿਲੇਸ਼ ਯਾਦਵ ਨੇ ਜੇਕਰ ਆਪਣੇ ਕਾਰਜਕਾਲ 'ਚ ਉੱਤਰ ਪ੍ਰਦੇਸ਼ ਦੇ ਅੰਦਰ ਸ਼ਰੀਆ ਅਦਾਲਤਾਂ ਬੰਦ ਕਰ ਦਿੱਤੀਆਂ ਹੁੰਦੀਆਂ ਤਾਂ ਉੱਥੇ ਦੀਆਂ ਔਰਤਾਂ ਨਾਲ ਅਨਿਆਂ ਨਾ ਹੋਇਆ ਹੁੰਦਾ। ਔਰਤਾਂ ਨਾਲ ਅਨਿਆਂ ਦਾ ਸਭ ਤੋਂ ਵੱਡਾ ਮੁੱਖ ਕਾਰਨ ਉਹ ਸ਼ਰੀਆ ਅਦਾਲਤਾਂ ਹਨ, ਜੋ ਇਨ੍ਹਾਂ ਦੇ ਸਮੇਂ ਚੱਲਦੀਆਂ ਰਹੀਆਂ। ਮੁੱਖ ਮੰਤਰੀ ਸਨ ਇਹ। ਕਿਸ ਤਰ੍ਹਾਂ ਦੇ ਮੁੱਖ ਮੰਤਰੀ ਸਨ ਇਹ?'' ਇਸ ਬਿਆਨ ਤੋਂ ਬਾਅਦ ਅਖਿਲੇਸ਼ ਯਾਦਵ ਗੁੱਸੇ ਹੋ ਗਏ। ਉਹ ਆਪਣੀ ਸੀਟ ਤੋਂ ਉੱਠ ਕੇ ਗੱਲ ਰੱਖਣ ਲੱਗੇ। ਸਪੀਕਰ ਨੇ ਉਨ੍ਹਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਵਾਰੀ ਆਉਣ 'ਤੇ ਗੱਲ ਰੱਖਣ। ਅਖਿਲੇਸ਼ ਨਹੀਂ ਮੰਨੇ ਅਤੇ ਫਿਰ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਵਿਰੋਧ ਜਤਾਉਣ ਲੱਗੇ।
ਭਾਰਤ 'ਚ ਘੱਟ ਰਹੀ ਹੈ ਅਰਬਪਤੀਆਂ ਦੀ ਗਿਣਤੀ
NEXT STORY