ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ 'ਚ ਰੋਹਿਣੀ ਦੇ ਸੈਕਟਰ-22 ਸਥਿਤ ਪਾਰਕ 'ਚ ਇਕ ਕੁੱਤੇ ਨੂੰ ਨਵਜੰਮੇ ਬੱਚੇ ਦਾ ਧੜ ਚੁੱਕ ਕੇ ਲੈ ਜਾਣ ਤੋਂ ਬਾਅਦ ਸੈਰ ਕਰਨ ਆਏ ਲੋਕਾਂ 'ਚ ਸਨਸਨੀ ਫੈਲ ਗਈ। ਇਹ ਘਟਨਾ ਸ਼ਨੀਵਾਰ ਸਵੇਰੇ ਉੱਤਰ-ਪੱਛਮੀ ਦਿੱਲੀ ਦੇ ਇੱਕ ਪਾਰਕ ਵਿੱਚ ਵਾਪਰੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਇਕ ਕੁੱਤੇ ਨੂੰ ਨਵਜੰਮੇ ਬੱਚੇ ਦੀ ਕੱਟੀ ਹੋਈ ਲਾਸ਼ ਨੂੰ ਲਿਜਾਂਦੇ ਦੇਖਿਆ ਅਤੇ ਸਵੇਰੇ 10 ਵਜੇ ਦੇ ਕਰੀਬ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਉਨ੍ਹਾਂ ਕਿਹਾ, "ਸਥਾਨਕ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਨਵਜੰਮੇ ਬੱਚੇ ਦਾ ਕੱਟਿਆ ਹੋਇਆ ਧੜ ਬਰਾਮਦ ਕੀਤਾ। ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਪੋਸਟਮਾਰਟਮ ਲਈ ਸੁਰੱਖਿਅਤ ਰੱਖਿਆ ਗਿਆ। ਖਰਾਬ ਹੋ ਚੁੱਕੀ ਲਾਸ਼ ਕਾਰਨ ਬੱਚੇ ਦੇ ਲਿੰਗ ਦਾ ਪਤਾ ਨਹੀਂ ਲੱਗ ਸਕਿਆ।" ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਪਾਰਕ 'ਚ ਸੁੱਟ ਦਿੱਤਾ ਗਿਆ ਸੀ। ਪੁਲਸ ਅਧਿਕਾਰੀ ਨੇ ਕਿਹਾ, "ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 94 (ਗੁਪਤ ਢੰਗ ਨਾਲ ਲਾਸ਼ ਦਾ ਨਿਪਟਾਰਾ) ਦੇ ਤਹਿਤ ਅਮਨ ਵਿਹਾਰ ਪੁਲਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ।"
ਬੰਗਲਾਦੇਸ਼ 'ਚ ਹਾਲਾਤ ਵਿਗੜਨ ਤੋਂ ਬਾਅਦ ਮੇਘਾਲਿਆ ਨੇ ਬਾਰਡਰ 'ਤੇ ਲਾਇਆ ਰਾਤ ਦਾ ਕਰਫਿਊ
NEXT STORY