ਪੁਣੇ (ਭਾਸ਼ਾ)- ਪੁਣੇ ਪੁਲਸ ਪ੍ਰੋਬੇਸ਼ਨਰੀ ਆਈ.ਏ.ਐੱਸ. ਅਧਿਕਾਰੀ ਪੂਜਾ ਖੇਡਕਰ ਵਲੋਂ ਪੇਸ਼ ਮੈਡੀਕਲ ਪ੍ਰਮਾਣ ਪੱਤਰਾਂ ਦੀ ਸੱਚਾਈ ਦੀ ਜਾਂਚ ਕਰੇਗੀ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਜੂਦਾ ਸਮੇਂ ਵਾਸ਼ਿਮ ਜ਼ਿਲ੍ਹੇ 'ਚ ਤਾਇਨਾ 2023 ਬੈਚ ਦੀ ਅਧਿਕਾਰੀ ਖੇਡਕਰ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੂੰ ਕਈ ਮੈਡੀਕਲ ਪ੍ਰਮਾਣ ਪੱਤਰ ਪੇਸ਼ ਕੀਤੇ ਸਨ, ਜਿਨ੍ਹਾਂ 'ਚੋਂ ਇਕ ਦ੍ਰਿਸ਼ਟੀ ਸੰਬੰਧੀ ਦਿਵਿਆਂਗਤਾ ਨੂੰ ਦਰਸਾਉਂਦਾ ਹੈ। ਖੇਡਕਰ (34) ਸਿਵਲ ਸੇਵਾ ਪ੍ਰੀਖਿਆ 'ਚ ਚੁਣੇ ਜਾਣ ਲਈ ਗਲਤ ਤਰੀਕੇ ਦਾ ਇਸਤੇਮਾਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ।
ਉਸ ਨੇ ਖ਼ੁਦ ਨੂੰ ਸਰੀਰਕ ਤੌਰ 'ਤੇ ਦਿਵਿਆਂਗ ਅਤੇ ਹੋਰ ਪਿਛੜਾ ਵਰਗ (ਓਬੀਸੀ) ਭਾਈਚਾਰੇ ਦਾ ਦੱਸਿਆ ਸੀ। ਖੇਡਕਰ 'ਤੇ ਪੁਣੇ 'ਚ ਤਾਇਨਾਤੀ ਦੌਰਾਨ ਵਿਸ਼ੇਸ਼ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਦਾ ਵੀ ਦੋਸ਼ ਹੈ। ਮੁੱਖ ਕਮਿਸ਼ਨ ਦਿਵਿਆਂਗਜਨ ਦਫ਼ਤਰ ਨੇ ਖੇਡਕਰ ਵਲੋਂ ਪੇਸ਼ ਪ੍ਰਮਾਣ ਪੱਤਰਾਂ ਦੀ ਜਾਂਚ ਦੇ ਸੰਬੰਧ 'ਚ ਪੁਣੇ ਪੁਲਸ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਸਾਨੂੰ ਮੁੱਖ ਕਮਿਸ਼ਨਰ ਦਿਵਿਆਂਗਜਨ ਦਫ਼ਤਰ ਤੋਂ ਇਕ ਚਿੱਠੀ ਮਿਲੀ ਹੈ। ਉਨ੍ਹਾਂ ਨੇ ਸਾਨੂੰ ਪੂਜਾ ਖੇਡਕਰ ਵਲੋਂ ਪੇਸ਼ ਕੀਤੇ ਗਏ ਪ੍ਰਮਾਣ ਪੱਤਰਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿਹਾ ਹੈ। ਅਸੀਂ ਇਸ ਪ੍ਰਮਾਣ ਪੱਤਰਾਂ ਬਾਰੇ ਤੱਥਾਂ ਦੀ ਜਾਂਚ ਕਰਾਂਗੇ ਕਿ ਉਨ੍ਹਾਂ ਨੂੰ ਕਿੱਥੋਂ ਪ੍ਰਾਪਤ ਕੀਤਾ ਗਿਆ, ਕਿਹੜੇ ਡਾਕਟਰ ਜਾਂ ਹਸਪਤਾਲ ਨੇ ਉਨ੍ਹਾਂ ਨੂੰ ਪ੍ਰਮਾਣਿਤ ਕੀਤਾ।'' ਇਹ ਵੀ ਸਾਹਮਣੇ ਆਇਆ ਹੈ ਕਿ ਵਿਵਾਦਿਤ ਆਈ.ਏ.ਐੱਸ. ਅਧਿਕਾਰੀ ਨੇ 2007 'ਚ ਇਕ ਨਿੱਜੀ ਮੈਡੀਕਲ ਕਾਲਜ 'ਚ ਪ੍ਰਵੇਸ਼ ਪਾਉਣ ਲਈ ਫਿਟਨੈੱਸ ਪ੍ਰਮਾਣ ਪੱਤਰ ਪੇਸ਼ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੋਲੇਨਾਥ ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ ਸ਼ਰਧਾਲੂਆਂ ਦਾ 19ਵਾਂ ਜੱਥਾ
NEXT STORY