ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਹਲਕੀ ਵਰਖਾ ਕਾਰਨ ਅੱਜ ਭਾਵ ਵੀਰਵਾਰ ਨੂੰ ਹਵਾ ਦੀ ਗੁਣਵੱਤਾ 'ਚ ਮਾਮੂਲੀ ਸੁਧਾਰ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਸਵੇਰੇ 8.47 ਮਿੰਟ 'ਤੇ 136 ਦਰਜ ਕੀਤਾ ਗਿਆ।
ਦੱਸਣਯੋਗ ਹੈ ਕਿ ਸੂਚਕ ਅੰਕ 0-50 ਵਿਚਕਾਰ ਚੰਗਾ, 51-100 ਵਿਚਕਾਰ ਤਸੱਲੀਬਖਸ਼, 101-200 ਵਿਚਕਾਰ ਦਰਮਿਆਨਾ, 201-300 ਦੇ ਵਿਚਕਾਰ ਖਰਾਬ, 301-400 ਵਿਚਕਾਰ ਬੇਹੱਦ ਖਰਾਬ, 401-500 ਵਿਚਕਾਰ ਗੰਭੀਰ ਅਤੇ 500 ਤੋਂ ਪਾਰ ਬੇਹੱਦ ਗੰਭੀਰ ਮੰਨਿਆ ਜਾਂਦਾ ਹੈ।
ਵਟਸਐੱਪ ਜਾਸੂਸੀ : ਨਾਗਰਿਕਾਂ ਦੀ ਪ੍ਰਾਇਵੇਸੀ ਦੀ ਸੁਰੱਖਿਆ ਲਈ ਵਚਨਬੱਧ ਹੈ ਸਰਕਾਰ
NEXT STORY