ਸ਼੍ਰੀਨਗਰ-ਅੱਜ ਭਾਰਤ ਅਤੇ ਪੀ. ਓ. ਕੇ. ਦੇ ਵਿਚਾਲੇ ਚੱਲਣ ਵਾਲੀ ਪੁੰਛ-ਰਾਵਲਕੋਟ ਬਸ ਸੇਵਾ ਇਕ ਹਫਤੇ ਤੋਂ ਜ਼ਿਆਦਾ ਸਮਾਂ ਬੰਦ ਰਹਿਣ ਤੋਂ ਬਾਅਦ ਮੁੜ ਬਹਾਲ ਹੋ ਗਈ ਹੈ। ਇਹ ਬੱਸ ਸੇਵਾ 1947,1965 ਅਤੇ 1971 'ਚ ਵਿਛੜੇ ਪਰਿਵਾਰਾਂ ਨੂੰ ਆਪਸ 'ਚ ਮਿਲਵਾਉਣ ਲਈ ਚਲਾਈ ਗਈ ਸੀ। ਸੋਮਵਾਰ ਨੂੰ ਪਾਕ ਆਧਿਕਾਰਤ ਖੇਤਰ ਦੇ 10 ਨਾਗਰਿਕ ਭਾਰਤ 'ਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਇਕ ਮਹੀਨਾ ਬਿਤਾਉਣ ਤੋਂ ਬਾਅਦ ਵਤਨ ਵਾਪਸ ਗਏ ਪਰ 2 ਭਾਰਤੀ ਨਾਗਰਿਕ ਪਹਿਲੀ ਵਾਰ ਪਾਕਿ ਅਧਿਕਾਰਤ ਖੇਤਰ 'ਚ ਵੱਸੇ ਰਿਸ਼ਤੇਦਾਰਾਂ ਨਾਲ ਮਿਲਣ ਲਈ ਉੱਧਰ ਗਏ।
ਜ਼ਿਕਰਯੋਗ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਅੱਤਵਾਦੀ ਹਮਲਾ ਹੋਇਆ ਸੀ। ਪੁੰਛ ਰਾਵਲਕੋਟ ਬਸ ਅਥਾਰਿਟੀ ਦੇ ਅਧਿਕਾਰੀ ਜਹਾਂਗੀਰ ਅਹਿਮਦ ਨੇ ਦੱਸਿਆ ਹੈ ਕਿ ਕੰਟਰੋਲ ਰੇਖਾ ਦੇ ਆਰ-ਪਾਰ ਹਰ ਹਫਤੇ ਚੱਲ ਵਾਲੀ ਬੱਸ ਪਿਛਲੇ ਸੋਮਵਾਰ ਨੂੰ ਤਣਾਅ ਕਾਰਨ ਬੰਦ ਕਰ ਦਿੱਤੀ ਗਈ ਸੀ, ਜੋ ਕਿ ਅੱਜ ਦੁਬਾਰਾ ਬਹਾਲ ਹੋ ਗਈ ਹੈ।

ਰਾਜਨੀਤੀ 'ਚ ਆਉਣ ਦੇ ਸਵਾਲ 'ਤੇ ਰਾਬਰਟ ਵਾਡਰਾ ਨੇ ਦਿੱਤਾ ਇਹ ਜਵਾਬ
NEXT STORY