ਨਵੀਂ ਦਿੱਲੀ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਅਹੁਦਾ ਛੱਡਣਾ ਚਾਹੁੰਦੇ ਹਨ ਪਰ ਇਹ ਅਹੁਦਾ ਉਨ੍ਹਾਂ ਨੂੰ ਛੱਡ ਨਹੀਂ ਰਿਹਾ ਹੈ ਅਤੇ ਸ਼ਾਇਦ ਛੱਡੇਗਾ ਵੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਲਾਕਮਾਨ ਦਾ ਫ਼ੈਸਲਾ ਜੋ ਵੀ ਹੋਵੇਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ।
ਇਹ ਵੀ ਪੜ੍ਹੋ- ਸਭ ਤੋਂ ਵੱਡਾ ਦਾਨ: 4 ਦਿਨ ਦੇ ਬੱਚੇ ਦੇ ਅੰਗਦਾਨ ਨਾਲ 6 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ
ਗਹਿਲੋਤ ਨੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨਾਲ ਮਤਭੇਦਾਂ ਦੀ ਪਿੱਠਭੂਮੀ ਵਿਚ ਕਿਹਾ ਕਿ ਉਨ੍ਹਾਂ ਨੇ 'ਭੁੱਲੋ ਅਤੇ ਮੁਆਫ਼ ਕਰੋ' ਦੀ ਨੀਤੀ 'ਤੇ ਅਮਲ ਕੀਤਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਦੀ ਜਿੱਤ ਮਗਰੋਂ ਉਹ ਚੌਥੀ ਵਾਰ ਮੁੱਖ ਮੰਤਰੀ ਬਣਨਗੇ, ਤਾਂ ਗਹਿਲੋਤ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਅਹੁਦਾ ਛੱਡਣਾ ਚਾਹੁੰਦਾ ਹਾਂ ਪਰ ਇਹ ਅਹੁਦਾ ਮੈਨੂੰ ਛੱਡ ਨਹੀਂ ਰਿਹਾ ਹੈ... ਸ਼ਾਇਦ ਛੱਡੇਗਾ ਵੀ ਨਹੀਂ।
ਇਹ ਵੀ ਪੜ੍ਹੋ- ਹੁਣ ਆਸਮਾਨ ਤੋਂ ਲਓ ਤਾਜ ਮਹਿਲ ਦਾ ਨਜ਼ਾਰਾ, ਸੈਲਾਨੀਆਂ ਲਈ ਸ਼ੁਰੂ ਹੋਈ ਗੁਬਾਰੇ ਦੀ ਸਵਾਰੀ
ਟਿਕਟਾਂ ਦੀ ਵੰਡ ਦੇ ਸੰਦਰਭ ਵਿਚ ਗਹਿਲੋਤ ਨੇ ਕਿਹਾ ਕਿ ਜਿੱਤ ਦੀ ਸੰਭਾਵਨਾ ਹੀ ਉਮੀਦਵਾਰੀ ਦਾ ਮੁੱਖ ਆਧਾਰ ਹੋਵੇਗੀ। ਗਹਿਲੋਤ ਨੇ ਕੇਂਦਰ ਸਰਕਾਰ 'ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੋਧੀ ਧਿਰ ਨੂੰ ਆਪਣਾ ਦੁਸ਼ਮਣ ਸਮਝਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਵੀ ਕੀਤੀ ਕਿ ਉਹ ਦੇਸ਼ ਵਿਚ ਸਮਾਜਿਕ ਸੁਰੱਖਿਆ ਦਾ ਕਾਨੂੰਨ ਬਣਾਉਣ।
ਰਾਹੁਲ ਦੇ ਦੋਸ਼ਾਂ ’ਤੇ ਭਾਜਪਾ ਦਾ ਪਲਟਵਾਰ, ਗਾਂਧੀ ਪਰਿਵਾਰ ਨੂੰ ਦੱਸਿਆ ਦੁਨੀਆ ਦਾ ‘ਸਭ ਤੋਂ ਭ੍ਰਿਸ਼ਟ’ ਪਰਿਵਾਰ
NEXT STORY