ਨਵੀਂ ਦਿੱਲੀ- ਮਾਤਾ-ਪਿਤਾ ਅੱਜ-ਕੱਲ੍ਹ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੇ ਹਨ। ਹਾਲਾਂਕਿ, ਇਸਦੇ ਆਪਣੇ ਨੁਕਸਾਨ ਹਨ। ਆਸਾਮ ਪੁਲਸ ਨੇ ਸ਼ਨੀਵਾਰ ਨੂੰ ਇਸਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਹੈ। ਆਸਾਮ ਪੁਲਸ ਨੇ ਇਕ ਟਵੀਟ ਕੀਤਾ, ਜਿਸ ਵਿਚ ਮਾਤਾ-ਪਿਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੇਅਰਿੰਗ ਦੇ ਖ਼ਤਰਿਆਂ ਤੋਂ ਬਚਾਉਣ। ਇਸ ਟਵਿਟਰ ਪੋਸਟ 'ਚ ਚਾਰ ਵੱਖ-ਵੱਖ ਬੱਚਿਆਂ ਦੀਆਂ ਤਸਵੀਰਾਂ ਸਨ, ਜਿਨ੍ਹਾਂ 'ਚ ਸਾਰਿਆਂ 'ਤੇ ਇਕ ਮੈਸੇਜ ਸੀ, ਜੋ ਬੱਚਿਆਂ ਵੱਲੋਂ ਦਿੱਤਾ ਗਿਆ ਸੀ। ਇਸਨੂੰ ਸ਼ੇਅਰੇਂਟਿੰਗ ਨਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ
ਕੀ ਹੈ ਸ਼ੇਅਰੇਂਟਿੰਗ
ਸ਼ੇਅਰੇਂਟਿੰਗ 'ਚ ਮਾਤਾ-ਪਿਤਾ ਆਪਣੇ ਬੱਚਿਆਂ ਬਾਰੇ ਸੈਂਸਟਿਵ ਕੰਟੈਂਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਉਨ੍ਹਾਂ ਦਾ ਇਹ ਪਲੇਟਫਾਰਮ ਪਬਲਿਕ ਹੁੰਦਾ ਹੈ। ਇਸ ਨਾਲ ਕਈ ਨੁਕਸਾਨ ਹੋ ਸਕਦੇ ਹਨ। ਇਹ ਸ਼ਬਦ 2010 'ਚ ਹੋਂਦ 'ਚ ਆਇਆ ਸੀ। ਮੌਜੂਦਾ ਸਮੇਂ 'ਚ ਇਹ ਸ਼ਬਦ ਯੂਨਾਈਟਿਡ ਕਿੰਗਡਮ, ਸਪੇਨ, ਅਮਰੀਕਾ ਅਤੇ ਫਰਾਂਸ ਵਰਗੇ ਵਿਸ਼ਵ ਦੇ ਕੁਝ ਪ੍ਰਮੁੱਖ ਦੇਸ਼ਾਂ 'ਚ ਮਸ਼ਹੂਰ ਹੈ। ਕਈ ਲੋਕਾਂ ਨੇ ਸ਼ੇਅਰੇਂਟਿੰਗ ਨੂੰ ਬੱਚਿਆਂ ਦੀ ਪ੍ਰਾਈਵੇਸੀ ਦਾ ਉਲੰਘਣ ਦੱਸਿਆ ਹੈ। ਇਸਤੋਂ ਇਲਾਵਾ ਕਿਹਾ ਗਿਆ ਹੈ ਕਿ ਇਸ ਨਾਲ ਮਾਤਾ-ਪਿਤਾ-ਬਿੱਚੇ ਦੇ ਰਿਸ਼ਤੇ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ
ਮਾਤਾ-ਪਿਤਾ ਨੂੰ ਘੱਟ ਸ਼ੇਅਰਿੰਗ ਕਰਨੀ ਚਾਹੀਦਾ ਹੈ
ਬੱਚੇ ਦੀ ਪ੍ਰਾਈਵੇਸੀ 'ਤੇ ਹਮਲਾ ਕਰਨ ਤੋਂ ਇਲਾਵਾ ਸ਼ੇਅਰ ਕਰਨ ਨਾਲ ਸਾਈਬਰ ਬੁਲਿੰਗ ਦਾ ਖ਼ਤਰਾ ਵੀ ਹੁੰਦਾ ਹੈ। ਇਸ ਵਿਚ ਸੋਸ਼ਲ ਮੀਡੀਆ ਯੂਜ਼ਰ ਲੜਕੇ ਜਾਂ ਲੜਕੀ ਦੇ ਵੱਡੇ ਹੋਣ 'ਤੇ ਬੱਚੇ ਦਾ ਅਪਮਾਨ ਕਰਨ, ਉਸਦਾ ਮਜ਼ਾਕ ਉਡਾਉਣ ਜਾਂ ਇਥੋਂ ਤਕ ਕਿ ਉਸਨੂੰ ਧਮਕਾਉਣ ਲਈ ਜਾਣਕਾਰੀ ਦਾ ਉਪਯੋਗ ਕਰ ਸਕਦੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਕੋਈ ਵੀ ਪੋਸਟ ਲੰਬੇ ਸਮੇਂ ਤਕ ਚੱਲਣ ਵਾਲੇ ਪ੍ਰਭਾਵ ਪਾ ਸਕਦੀ ਹੈ। ਇੰਨਾ ਹੀ ਨਹੀਂ ਸਗੋਂ ਮਾਤਾ-ਪਿਤਾ ਦਾ ਬੱਚਿਆਂ 'ਤੇ ਬਹੁਤ ਘੱਟ ਜਾਂ ਕੋਈ ਕੰਟਰੋਲ ਨਹੀਂ ਹੋ ਸਕਦਾ। ਜਦਕਿ ਮਾਤਾ-ਪਿਤਾ ਨੁਕਸਾਨ ਨੂੰ ਘੱਟ ਕਰਨ ਲਈ ਪੋਸਟ ਨੂੰ ਹਟਾ ਸਕਦੇ ਹਨ ਪਰ ਕੰਟੈਂਟ ਪੋਸਟ ਕਰਨ ਤੋਂ ਬਾਅਦ ਕੋਈ ਯੂਜ਼ਰ ਉਸਦਾ ਸਕਰੀਨਸ਼ਾਟ ਵੀ ਲੈ ਸਕਦਾ ਹੈ, ਜਿਸ ਨਾਲ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਹੈ।
ਸ਼ੇਅਰਿੰਗ ਨਾਲ ਡਿਜੀਟਲ ਕਿਡਨੈਪਿੰਗ ਵੀ ਹੋ ਸਕਦੀ ਹੈ। ਇਹ ਉਦੋਂ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕਿਸੇ ਬੱਚੇ ਦੀ ਤਸਵੀਰ ਸੇਵ ਕਰਦਾ ਹੈ ਅਤੇ ਬਾਅਦ 'ਚ ਉਹ ਤਸਵੀਰ ਲਗਾ ਕੇ ਇਕ ਨਵੇਂ ਨਾਮ ਨਾਲ ਕੋਈ ਦੂਜਾ ਅਕਾਊਂਟ ਬਣਾ ਲੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੂਨੋ ’ਚ ਚੀਤਿਆਂ ਦੀ ਡਰੋਨ ਨਾਲ ਹੋਵੇਗੀ ਨਿਗਰਾਨੀ!
NEXT STORY