ਕੋਟਾ— ਰਾਜਸਥਾਨ ਦੇ ਬਾਰਾਂ ਜ਼ਿਲੇ 'ਚ 6 ਨੌਜਵਾਨਾਂ ਨੇ 40 ਸਾਲਾ ਇਕ ਔਰਤ ਨਾਲ ਕਥਿਤ ਤੌਰ 'ਤੇ ਗੈਂਗਰੇਪ ਕੀਤਾ ਅਤੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਪੁਲਸ ਨੇ ਅੱਜ ਦੱਸਿਆ ਕਿ ਇਹ ਘਟਨਾ ਇਕ ਮਹੀਨਾ ਪਹਿਲਾਂ ਦੀ ਹੈ। ਪੀੜਤ ਔਰਤ ਨੇ ਵੀਡੀਓ ਬਾਰੇ ਪਤਾ ਲੱਗਣ ਤੋਂ ਬਾਅਦ ਬਾਰਾਂ ਜ਼ਿਲੇ ਦੇ ਮਹਿਲਾ ਪੁਲਸ ਥਾਣੇ 'ਚ ਰਿਪੋਰਟ ਦਰਜ ਕਰਵਾਈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਥਾਣਾ ਮੁਖੀ ਅਨੀਸ ਅਹਿਮਦ ਨੇ ਦੱਸਿਆ ਕਿ ਪੀੜਤ ਔਰਤ ਕੋਟਾ ਵਿਖੇ ਸੜਕ ਕੰਢੇ ਸਥਿਤ ਇਕ ਢਾਬੇ 'ਤੇ ਕੰਮ ਕਰਦੀ ਸੀ। ਉਸ ਨੇ 5 ਮਾਰਚ ਨੂੰ 6 ਨੌਜਵਾਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ 'ਚ ਉਸ ਨੇ ਦੋਸ਼ ਲਾਇਆ ਕਿ ਇਕ ਮਹੀਨਾ ਪਹਿਲਾਂ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਉਹ ਜਦੋਂ ਬਾਰਾਂ ਪੁੱਜੀ ਤਾਂ ਇਕ ਦੋਸ਼ੀ ਚੇਤਨ ਮੀਣਾ (21) ਉਸ ਨੂੰ ਮੋਟਰਸਾਈਕਲ 'ਤੇ ਉਸ ਦੇ ਸਹੁਰੇ ਘਰ ਪਹੁੰਚਾਉਣ ਦੇ ਬਹਾਨੇ ਸਮਸਪੁਰਾ ਪਿੰਡ ਕੋਲ ਇਕ ਸੁਨਸਾਨ ਜਗ੍ਹਾ ਲੈ ਗਿਆ। ਉਹ ਚੇਤਨ ਨੂੰ ਪਹਿਲਾਂ ਹੀ ਜਾਣਦੀ ਸੀ। ਔਰਤ ਨੇ ਦੱਸਿਆ ਕਿ ਇਸ ਤੋਂ 5 ਹੋਰ ਲੋਕ ਮੀਣਾ ਦੇ ਨਾਲ ਆ ਗਏ ਅਤੇ ਸਾਰਿਆਂ ਨੇ ਉਸ ਨਾਲ ਵਾਰੀ-ਵਾਰੀ ਕਥਿਤ ਤੌਰ 'ਤੇ ਗੈਂਗਰੇਪ ਕੀਤਾ।
ਸਪਾ ਦੇਸ਼ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ
NEXT STORY