ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਅਗਲੇ ਸਾਲ ਆਉਣ ਵਾਲੀ ਫਿਲਮ ‘ਪਠਾਨ’ ਦੇ ਟਾਈਟਲ ਅਤੇ ਪਹਿਲੇ ਗੀਤ ‘ਬੇਸ਼ਰਮ ਰੰਗ’ ’ਤੇ ਪੈਦਾ ਹੋਇਆ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਚਿਤਾਵਨੀ ਦਿੱਤੀ ਅਤੇ ਹੁਣ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੇ ਪਠਾਨ ਖਿਲਾਫ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਸੱਚੇ ਹਿੰਦੂ ਹੋ ਤਾਂ ਫਿਲਮ ‘ਪਠਾਨ’ ਨਾ ਵੇਖੋਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੇ ਪੇਟ ’ਤੇ ਲੱਤ ਮਾਰੋ ਅਤੇ ਉਨ੍ਹਾਂ ਦੇ ਕਾਰੋਬਾਰ ਉਜਾੜ ਦਿਓ। ਭਾਜਪਾ ਐੱਮ. ਪੀ. ਨੇ ਇਹ ਵੀ ਕਿਹਾ ਕਿ ਭਗਵਾ ਦਾ ਅਪਮਾਨ ਕਰਨ ਵਾਲਿਆਂ ਦਾ ਮੂੰਹ ਤੋੜ ਕੇ ਹੱਥ ’ਚ ਰੱਖ ਦਿੱਤਾ ਜਾਵੇਗਾ।
ਫਿਲਮ ‘ਪਠਾਨ’ ’ਚ ਜਿਸ ਤਰ੍ਹਾਂ ਭਗਵਾ ਦਾ ਅਪਮਾਨ ਕੀਤਾ ਗਿਆ ਸੀ, ਮੈਂ ਅਪੀਲ ਕਰਦੀ ਹਾਂ ਕਿ ਕਦੇ ਵੀ ਇਸ ਫਿਲਮ ਨੂੰ ਨਾ ਵੇਖਣਾ। ਜੇਕਰ ਸੱਚੇ ਹਿੰਦੂ ਹੋ ਅਤੇ ਆਪਣੇ ਖੂਨ ’ਤੇ ਮਾਣ ਹੈ ਤਾਂ ਇਸ ਫਿਲਮ ਨੂੰ ਚੱਲਣ ਨਹੀਂ ਦਿਆਂਗੇ।
ਬਿਲਾਵਲ ਭੁੱਟੋ ਦੇ PM ਮੋਦੀ 'ਤੇ ਦਿੱਤੇ ਗਏ ਬਿਆਨ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ
NEXT STORY