ਕੋਲਕਾਤਾ, (ਅਨਸ)- ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਤ੍ਰਿਣਮੂਲ ਕਾਂਗਰਸ ਵਿਚ 4 ਸਾਲ ਤੱਕ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ। ਸਾਬਕਾ ਲੋਕ ਸਭਾ ਮੈਂਬਰ ਅਭਿਜੀਤ ਮੁਖਰਜੀ ਨੂੰ ਇੱਥੇ ਕਾਂਗਰਸ ਦੇ ਸੂਬਾਈ ਮੁੱਖ ਦਫ਼ਤਰ ਵਿਚ ਪੱਛਮੀ ਬੰਗਾਲ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਵਿਧਾਇਕ ਗੁਲਾਮ ਅਹਿਮਦ ਮੀਰ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ।
ਕਾਂਗਰਸ ਦੀ ਰਾਸ਼ਟਰੀ ਅਤੇ ਸੂਬਾਈ ਲੀਡਰਸ਼ਿਪ ਵੱਲੋਂ ਪਾਰਟੀ ਦਾ ਝੰਡਾ ਸੌਂਪੇ ਜਾਣ ਤੋਂ ਬਾਅਦ ਮੁਖਰਜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਅਤੇ ਸਿਆਸਤ ਵਿਚ ਇਹ ਮੇਰਾ ਦੂਜਾ ਜਨਮ ਹੈ। ਅਭਿਜੀਤ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਜੂਨ ਵਿਚ ਕਾਂਗਰਸ ਵਿਚ ਮੁੜ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ ਪਰ ਵੱਖ-ਵੱਖ ਸੂਬਿਆਂ ਵਿਚ ਚੋਣਾਂ ਕਾਰਨ ਇਹ ਹੁਣ ਹੋ ਸਕਿਆ ਹੈ।
ਜੁਲਾਈ 2021 ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਤੋਂ 4 ਸਾਲ ਬਾਅਦ ਉਹ ਕਾਂਗਰਸ ਵਿਚ ਮੁੜ ਪਰਤ ਆਏ ਹਨ। ਸੂਬਾ ਕਾਂਗਰਸ ਪ੍ਰਧਾਨ ਸ਼ੁਭੰਕਰ ਸਰਕਾਰ ਨੇ ਕਿਹਾ ਕਿ ਇਹ ਪੱਛਮੀ ਬੰਗਾਲ ਦੇ ਲੋਕਾਂ ਲਈ ਲੜਨ ਲਈ ਪਾਰਟੀ ਦੀ ਸੂਬਾ ਇਕਾਈ ਦਾ ਇਕ ਵੱਡਾ ਕਦਮ ਹੈ।
ਭਾਰਤ ਦੀ ਮਿਜ਼ਾਈਲ ਪ੍ਰਣਾਲੀ ਦੁਨੀਆ ਲਈ ਬਣੀ ਖਿੱਚ ਦਾ ਕੇਂਦਰ : ਰਾਜਨਾਥ
NEXT STORY