ਨੈਸ਼ਨਲ ਡੈਸਕ : ਜਨਸੁਰਾਜ ਦੇ ਕਨਵੀਨਰ ਪ੍ਰਸ਼ਾਂਤ ਕਿਸ਼ੋਰ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸਿਆਸੀ ਰਣਨੀਤੀ ਘਾੜੇ ਵਜੋਂ ਕੰਮ ਕਰਨ ਨੂੰ ਲੈ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਚੋਣ ਰਣਨੀਤੀ ਘਾੜੇ ਵਜੋਂ ਕਿਸੇ ਵੀ ਪਾਰਟੀ ਜਾਂ ਆਗੂ ਨੂੰ ਸਲਾਹ ਦੇਣ ਲਈ 100 ਕਰੋੜ ਰੁਪਏ ਤੋਂ ਵੱਧ ਫੀਸ ਲੈਂਦੇ ਹਨ। ਬਿਹਾਰ ਦੇ ਗਯਾ ਜਿਲੇ ਦੇ ਬੇਲਾਗੰਜ ਵਿੱਚ ਕਿਸ਼ੋਰ ਇਕ ਇੱਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਕਿਸ਼ੋਰ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਵਿੱਚ ਦਸ ਸਰਕਾਰਾਂ ਉਨ੍ਹਾਂ ਦੀ ਰਣਨੀਤੀ ਉੱਤੇ ਚੱਲ ਰਹੀਆਂ ਹਨ।
ਉਨ੍ਹਾਂ ਨੇ ਆਪਣੀ ਫੀਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਅਕਸਰ ਪੁੱਛਦੇ ਹਨ ਕਿ ਤੁਸੀਂ ਆਪਣੀ ਮੁਹਿੰਮ ਲਈ ਪੈਸਾ ਕਿੱਥੋਂ ਇਕੱਠਾ ਕਰਦੇ ਹੋ। ਪ੍ਰਸ਼ਾਂਤ ਕਿਸ਼ੋਰ ਵਲੋਂ ਬਣਾਈਆਂ ਗਈਆਂ ਸਰਕਾਰਾਂ 10 ਸੂਬਿਆਂ ਵਿੱਚ ਚੱਲ ਰਹੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲ ਆਪਣੀ ਮੁਹਿੰਮ ਲਈ ਤੰਬੂ ਅਤੇ ਛਤਰੀਆਂ ਲਗਾਉਣ ਲਈ ਲੋੜੀਂਦੇ ਪੈਸੇ ਨਹੀਂ ਹੋਣਗੇ? ਕੀ ਤੁਸੀਂ ਸੋਚਦੇ ਹੋ ਕਿ ਮੈਂ ਕਮਜ਼ੋਰ ਹਾਂ? ਬਿਹਾਰ 'ਚ ਲੋਕ ਇਕ ਚੋਣ 'ਚ ਸਲਾਹ ਦੇਣ ਲਈ ਇੰਨੇ ਪੈਸੇ ਕਮਾ ਲੈਂਦੇ ਹਨ ਕਿ ਕਦੇ ਕਿਸੇ ਨੇ ਨਹੀਂ ਸੁਣਿਆ ਹੋਵੇਗਾ। ਜੇਕਰ ਮੈਂ ਕਿਸੇ ਚੋਣ ਵਿੱਚ ਕਿਸੇ ਨੂੰ ਸਲਾਹ ਦਿੰਦਾ ਹਾਂ ਤਾਂ ਮੇਰੀ ਫੀਸ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ।
ਇੰਡੀਆ ਟੂਡੇ ਦੀ ਖਬਰ ਮੁਤਾਬਕ ਕਿਸ਼ੋਰ ਨੇ ਅੱਗੇ ਕਿਹਾ ਕਿ ਜੇਕਰ ਉਹ ਕਿਸੇ ਚੋਣ ਵਿੱਚ ਕਿਸੇ ਨੂੰ ਸਲਾਹ ਦੇਣ ਜਾਂਦੇ ਹਨ ਤਾਂ ਉਹ ਇੰਨੇ ਪੈਸੇ ਕਮਾ ਲੈਣਗੇ ਕਿ ਉਹ ਦੋ ਸਾਲ ਤੱਕ ਟੈਂਟ ਲਗਾ ਕੇ ਚੋਣ ਪ੍ਰਚਾਰ ਕਰਨਗੇ। ਪ੍ਰਸ਼ਾਂਤ ਕਿਸ਼ੋਰ ਬਿਹਾਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਬੇਲਾਗੰਜ, ਇਮਾਮਗੰਜ, ਰਾਮਗੜ੍ਹ ਅਤੇ ਤਰਾਰੀ ਸਮੇਤ ਚਾਰ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਇਨ੍ਹਾਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਵੀ ਜਨਸੂਰਾਜ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਬੇਲਾਗੰਜ ਤੋਂ ਮੁਹੰਮਦ ਅਮਜਦ, ਇਮਾਮਗੰਜ ਤੋਂ ਜਤਿੰਦਰ ਪਾਸਵਾਨ, ਰਾਮਗੜ੍ਹ ਤੋਂ ਸੁਸ਼ੀਲ ਕੁਮਾਰ ਸਿੰਘ ਕੁਸ਼ਵਾਹਾ ਅਤੇ ਤਾਰੀ ਤੋਂ ਕਿਰਨ ਸਿੰਘ ਪਾਰਟੀ ਦੇ ਉਮੀਦਵਾਰ ਹਨ। ਇਸ ਸਬੰਧ 'ਚ ਪ੍ਰਸ਼ਾਂਤ ਕਿਸ਼ੋਰ 31 ਅਕਤੂਬਰ ਨੂੰ ਬੇਲਾਗੰਜ ਪਹੁੰਚੇ ਸਨ। ਜਨਸੂਰਜ ਦੇ ਉਮੀਦਵਾਰ ਮੁਹੰਮਦ ਅਮਜਦ ਲਈ ਚੋਣ ਪ੍ਰਚਾਰ ਕਰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਫੀਸ ਨੂੰ ਲੈ ਕੇ ਇਹ ਗੱਲਾਂ ਕਹੀਆਂ। ਬਿਹਾਰ ਵਿੱਚ 13 ਨਵੰਬਰ ਨੂੰ ਉਪ ਚੋਣਾਂ ਹੋਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
4 ਦਿਨਾਂ ਤੋਂ ਲਾਪਤਾ ਸੀ ਬਿਊਟੀਸ਼ੀਅਨ, ਟੋਏ 'ਚੋਂ ਮਿਲੀ ਟੋਟੇ-ਟੋਟੇ ਹੋਈ ਲਾ*ਸ਼, ਮੁਲਜ਼ਮ ਦੀ ਪਤਨੀ ਨੇ ਹੀ ਖੋਲ੍ਹ'ਤਾ ਭੇਦ
NEXT STORY