ਭੋਪਾਲ - ਮੱਧ ਪ੍ਰਦੇਸ਼ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੀ ਇੱਕ ਦਿਲ ਨੂੰ ਛੋਹ ਜਾਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਇੱਕ ਮਜਬੂਰ ਪਿਤਾ 800 ਕਿ.ਮੀ. ਦੂਰੋਂ ਆਪਣੀ ਛੋਟੀ ਬੱਚੀ ਨੂੰ ਹੱਥ ਨਾਲ ਬਣੀ ਗੱਡੀ 'ਤੇ ਖਿੱਚ ਕੇ ਲਿਆਂਦਾ ਨਜ਼ਰ ਆ ਰਿਹਾ ਹੈ। ਗੱਡੀ ਦੇ ਅੱਗੇ ਉਸ ਦੀ ਗਰਭਵਤੀ ਪਤਨੀ ਚੱਲ ਰਹੀ ਹੈ। ਮੱਧ ਪ੍ਰਦੇਸ਼ ਦੀ ਬਾਲਾਘਾਟ ਸੀਮਾ 'ਤੇ ਮੰਗਲਵਾਰ ਦੁਪਹਿਰ ਨੂੰ ਇੱਕ ਦਿਲ ਨੂੰ ਛੋਹ ਜਾਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ। ਹੈਦਰਾਬਾਦ 'ਚ ਨੌਕਰੀ ਕਰਣ ਵਾਲਾ ਰਾਮੂ ਨਾਮ ਦਾ ਸ਼ਖਸ 800 ਕਿਲੋਮੀਟਰ ਦਾ ਸਫਰ ਆਪਣੀ ਗਰਭਵਤੀ ਪਤਨੀ ਅਤੇ ਦੋ ਸਾਲ ਦੀ ਬੱਚੀ ਨਾਲ ਪੂਰਾ ਕਰ ਬਾਲਾਘਾਟ 'ਚ ਆਇਆ।

ਦਰਅਸਲ, ਹੈਦਰਾਬਾਦ 'ਚ ਰਾਮੂ ਨੂੰ ਜਦੋਂ ਕੰਮ ਮਿਲਣਾ ਬੰਦ ਹੋ ਗਿਆ ਤਾਂ ਵਾਪਸੀ ਲਈ ਉਸਨੇ ਕਈ ਲੋਕਾਂ ਤੋਂ ਮਿੰਨਤਾਂ ਕੀਤੀਆਂ। ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ। ਤੱਦ ਉਸ ਨੇ ਪੈਦਲ ਹੀ ਘਰ ਪਰਤਣ ਦਾ ਫੈਸਲਾ ਕੀਤਾ। ਕੁੱਝ ਦੂਰ ਤੱਕ ਤਾਂ ਰਾਮੂ ਆਪਣੀ ਦੋ ਸਾਲ ਦੀ ਬੱਚੀ ਨੂੰ ਗੋਦ 'ਚ ਚੁੱਕ ਕੇ ਚੱਲਦਾ ਰਿਹਾ ਅਤੇ ਉਸਦੀ ਗਰਭਵਤੀ ਪਤਨੀ ਸਾਮਾਨ ਚੁੱਕ ਕੇ ਪਰ ਇਹ ਕੋਈ 10-15 ਕਿ.ਮੀ. ਦਾ ਨਹੀਂ ਸਗੋਂ 800 ਕਿਲੋਮੀਟਰ ਦਾ ਸਫਰ ਸੀ। ਤੱਦ ਰਾਮੂ ਨੇ ਰਸਤੇ 'ਚ ਹੀ ਬਾਂਸ ਬੱਲੀਆਂ ਨਾਲ ਸੜਕ 'ਤੇ ਚੱਲਣ ਵਾਲੀ ਗੱਡੀ ਬਣਾਈ। ਉਸ ਗੱਡੀ 'ਤੇ ਸਾਮਾਨ ਰੱਖਿਆ ਅਤੇ ਦੋ ਸਾਲ ਦੀ ਬੱਚੀ ਨੂੰ ਉਸ 'ਤੇ ਬਿਠਾਇਆ। ਬੱਚੀ ਦੇ ਪੈਰਾਂ 'ਚ ਚੱਪਲ ਤੱਕ ਨਹੀਂ ਸੀ। ਫਿਰ ਉਸ ਗੱਡੀ ਨੂੰ ਰੱਸੀ ਨਾਲ ਬੰਨ੍ਹਿਆ ਅਤੇ ਉਸ ਨੂੰ ਖਿੱਚਦੇ ਹੋਏ 800 ਕਿਲੋਮੀਟਰ ਦਾ ਸਫਰ 17 ਦਿਨ 'ਚ ਪੈਦਲ ਤੈਅ ਕੀਤਾ। ਬਾਲਾਘਾਟ ਦੀ ਰਜੇਗਾਂਵ ਸੀਮਾ 'ਤੇ ਜਦੋਂ ਉਹ ਪੁੱਜੇ ਤਾਂ ਉੱਥੇ ਮੌਜੂਦ ਪੁਲਿਸਵਾਲਿਆਂ ਦੇ ਕਲੇਜੇ ਵੀ ਹਿੱਲ ਗਏ। ਉਨ੍ਹਾਂ ਨੇ ਬੱਚੀ ਨੂੰ ਬਿਸਕੁਟ ਅਤੇ ਚੱਪਲ ਲਿਆ ਕੇ ਦਿੱਤੀ ਅਤੇ ਇੱਕ ਨਿਜੀ ਗੱਡੀ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਪਿੰਡ ਤੱਕ ਭੇਜਿਆ।

ਲਾਂਜੀ ਦੇ ਐਸ.ਡੀ.ਓ.ਪੀ. ਨਿਤੇਸ਼ ਭਾਗ੍ਰਵ ਨੇ ਇਸ ਬਾਰੇ ਦੱਸਿਆ ਕਿ ਸਾਨੂੰ ਬਾਲਾਘਾਟ ਦੀ ਸੀਮਾ 'ਤੇ ਇੱਕ ਮਜ਼ਦੂਰ ਮਿਲਿਆ ਜੋ ਆਪਣੀ ਪਤਨੀ ਧਨਵੰਤੀ ਨਾਲ ਹੈਦਰਾਬਾਦ ਤੋਂ ਪੈਦਲ ਆ ਰਿਹਾ ਸੀ। ਨਾਲ ਦੋ ਸਾਲ ਦੀ ਧੀ ਸੀ ਜਿਸ ਨੂੰ ਉਹ ਹੱਥ ਦੀ ਬਣੀ ਗੱਡੀ ਨਾਲ ਖਿੱਚ ਕੇ ਇੱਥੇ ਤੱਕ ਲਿਆਇਆ ਸੀ। ਅਸੀਂ ਪਹਿਲਾਂ ਬੱਚੀ ਨੂੰ ਬਿਸਕੁਟ ਦਿੱਤੇ ਅਤੇ ਫਿਰ ਉਸਨੂੰ ਚੱਪਲ ਲਿਆ ਕੇ ਦਿੱਤੀ। ਫਿਰ ਨਿਜੀ ਵਾਹਨ ਰਾਹੀਂ ਉਸ ਨੂੰ ਉਸਦੇ ਪਿੰਡ ਭੇਜਿਆ।
ਜਗਬਾਣੀ ਵਿਸ਼ੇਸ਼ ਰਿਪੋਰਟ : ਲੰਮੇ ਸਮੇਂ ਬਾਅਦ ਆਖਰ ਮੱਠਾ ਪਿਆ ਕੋਰੋਨਾ ਦਾ ਡੰਗ
NEXT STORY