ਹੈਦਰਾਬਾਦ- ਪਤੀ ਦਾ ਘਿਨੌਣਾ ਚਿਹਰਾ ਸਾਹਮਣੇ ਆਇਆ ਹੈ। ਪਤੀ ਵਲੋਂ ਆਪਣੀ ਗਰਭਵਤੀ ਪਤਨੀ ਨੂੰ ਪੱਥਰ ਮਾਰ-ਮਾਰ ਕੇ ਕੁਚਲ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਹੈਰਾਨ ਕਰ ਦੇਣ ਵਾਲੀ ਘਟਨਾ ਹੈਦਰਾਬਾਦ ਤੋਂ ਸਾਹਮਣੇ ਆਈ ਹੈ। ਦਰਅਸਲ ਇਹ ਹੈਰਾਨ ਕਰਨ ਵਾਲੀ ਘਟਨਾ 1 ਅਪ੍ਰੈਲ ਦੀ ਰਾਤ ਨੂੰ ਸਾਈਬਰਾਬਾਦ ਪੁਲਸ ਕਮਿਸ਼ਨਰੇਟ ਦੇ ਗਚੀਬੋਵਲੀ ਪੁਲਸ ਸਟੇਸ਼ਨ ਨੇੜੇ ਵਾਪਰੀ, ਜਿਸ ਦਾ ਖ਼ੁਲਾਸਾ ਹੁਣ ਹੋਇਆ ਹੈ। ਭਿਆਨਕ ਹਮਲਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ।
ਇਹ ਵੀ ਪੜ੍ਹੋ- ਸ਼ੱਕ ਦੇ ਬੀਜ ਨੇ ਤਬਾਹ ਕਰ 'ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ...
ਪਤੀ ਨੇ ਅਜਿਹਾ ਕਿਉਂ ਕੀਤਾ?
ਦਰਅਸਲ ਪਤੀ ਅਤੇ ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਦੌਰਾਨ ਪਤੀ ਨੇ ਇਕ ਵੱਡਾ ਪੱਥਰ ਚੁੱਕਿਆ ਅਤੇ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ। ਪਤਨੀ ਨੂੰ ਮ੍ਰਿਤਕ ਮੰਨ ਕੇ ਦੋਸ਼ੀ ਪਤੀ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਔਰਤ ਨੂੰ ਸੜਕ 'ਤੇ ਜ਼ਖਮੀ ਹਾਲਤ ਵਿਚ ਵੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਔਰਤ ਨੂੰ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ 'ਚ ਭੇਜਿਆ ਗਿਆ। ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਹ ਕੋਮਾ ਵਿਚ ਚਲੀ ਗਈ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਐਨ ਪਹਿਲਾਂ ਮੁੰਡੇ ਵਾਲਿਆਂ ਨੇ ਰੱਖ 'ਤੀ ਵੱਡੀ ਮੰਗ, ਉਡੀਕਦੀ ਰਹਿ ਗਈ ਲਾੜੀ
ਮੁਲਜ਼ਮ ਪਤੀ ਮੁਹੰਮਦ ਨੇ ਪਤਨੀ ਸ਼ਬਾਨਾ ਨਾਲ ਕਰਵਾਈ ਸੀ ਲਵ ਮੈਰਿਜ
ਪੁਲਸ ਮੁਤਾਬਕ ਮੁਹੰਮਦ ਬਸਰਤ ਨਾਂ ਦੇ ਸ਼ਖ਼ਸ ਦਾ ਅਕਤੂਬਰ 2024 'ਚ ਕੋਲਕਾਤਾ ਦੀ ਸ਼ਬਾਨਾ ਪ੍ਰਵੀਨ ਨਾਲ ਲਵ ਮੈਰਿਜ ਹੋਈ ਸੀ। ਇਹ ਜੋੜਾ ਹਾਫਿਜ਼ਪੇਟ ਦੇ ਆਦਿਤਿਆਨਗਰ ਵਿਚ ਰਹਿ ਰਿਹਾ ਸੀ। ਬਸਰਤ ਇਕ ਇੰਟੀਰੀਅਰ ਡਿਜ਼ਾਈਨਰ ਹੈ, ਜੋ ਕਿ ਰੋਜ਼ੀ-ਰੋਟੀ ਲਈ ਵਿਕਾਰਾਬਾਦ ਤੋਂ ਹੈਦਰਾਬਾਦ ਆਇਆ ਸੀ ਅਤੇ ਆਦਿਤਿਆਨਗਰ ਵਿੱਚ ਰਹਿ ਰਿਹਾ ਸੀ, ਜਿੱਥੇ ਉਹ ਸ਼ਬਾਨਾ ਦੇ ਸੰਪਰਕ ਵਿਚ ਆਇਆ।
ਇਹ ਵੀ ਪੜ੍ਹੋ- ਸਵੇਰੇ 6.30 ਵਜੇ ਤੋਂ ਲੱਗਣਗੇ ਸਕੂਲ, ਬਦਲ ਗਿਆ ਸਕੂਲਾਂ ਦਾ ਸਮਾਂ
ਉਲਟੀਆਂ ਦੀ ਸ਼ਿਕਾਇਤ ਮਗਰੋਂ ਹਸਪਤਾਲ 'ਚ ਸੀ ਦਾਖ਼ਲ ਸ਼ਬਾਨਾ
ਸ਼ਬਾਨਾ ਪ੍ਰਵੀਨ ਨੂੰ 29 ਮਾਰਚ ਨੂੰ ਉਲਟੀਆਂ ਦੀ ਸ਼ਿਕਾਇਤ ਮਗਰੋਂ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਦੋ ਮਹੀਨਿਆਂ ਦੀ ਗਰਭਵਤੀ ਸੀ। ਉਸ ਦੀ ਹਾਲਤ ਵਿਚ ਸੁਧਾਰ ਹੋਣ ਮਗਰੋਂ ਉਸ ਨੂੰ 1 ਅਪ੍ਰੈਲ ਦੀ ਰਾਤ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਜਦੋਂ ਉਹ ਹਸਪਤਾਲ ਤੋਂ ਬਾਹਰ ਆਏ, ਤਾਂ ਉਨ੍ਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਬਸਰਤ ਨੇ ਸ਼ਬਾਨਾ ਨੂੰ ਲੱਤ ਮਾਰੀ ਅਤੇ ਜਦੋਂ ਉਹ ਜ਼ਮੀਨ 'ਤੇ ਡਿੱਗ ਪਈ, ਤਾਂ ਉਸ ਨੇ ਇੱਕ ਪੱਥਰ ਚੁੱਕਿਆ ਅਤੇ ਉਸ ਨੂੰ ਵਾਰ-ਵਾਰ ਮਾਰਿਆ। ਉਸ ਨੂੰ ਮ੍ਰਿਤਕ ਮੰਨ ਕੇ ਬਸਰਤ ਆਪਣੀ ਮੋਟਰਸਾਈਕਲ 'ਤੇ ਮੌਕੇ ਤੋਂ ਭੱਜ ਗਿਆ। ਰਾਹਗੀਰਾਂ ਵਲੋਂ ਬੇਹੋਸ਼ੀ ਦੀ ਹਾਲਤ 'ਚ ਪੁਲਸ ਨੇ ਉਸ ਨੂੰ ਹਸਪਤਾਲ ਭੇਜ ਦਿੱਤਾ। ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਇਕ ਹੋਰ ਪਤਨੀ ਬਣੀ 'ਮੁਸਕਾਨ', ਪਹਿਲਾਂ ਘੁੱਟਿਆ ਪਤੀ ਦਾ ਗਲਾ ਫਿਰ....
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉਡਾਣ ਭਰਦਿਆਂ ਹੀ ਜਹਾਜ਼ 'ਚ ਬੈਠੀ ਔਰਤ ਦੀ ਹੋ ਗਈ ਮੌਤ ! ਮਿੰਟਾਂ 'ਚ ਪੈ ਗਈਆਂ ਭਾਜੜਾਂ
NEXT STORY