ਕੋਲਕਾਤਾ/ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪੱਛਮੀ ਬੰਗਾਲ ਦੌਰੇ ਦੌਰਾਨ ਹੋਈਆਂ ਕਥਿਤ 'ਲਾਪਰਵਾਹੀਆਂ' ਨੂੰ ਲੈ ਕੇ ਸਿਆਸੀ ਘਮਾਸਾਨ ਮਚ ਗਿਆ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਐਤਵਾਰ ਸ਼ਾਮ 5 ਵਜੇ ਤੱਕ ਜਵਾਬ ਤਲਬ ਕੀਤਾ ਹੈ।
ਕਿੱਥੇ-ਕਿੱਥੇ ਹੋਈ ਪ੍ਰੋਟੋਕੋਲ ਦੀ ਉਲੰਘਣਾ?
ਕੇਂਦਰ ਵੱਲੋਂ ਭੇਜੇ ਪੱਤਰ ਵਿੱਚ 'ਬਲੂ ਬੁੱਕ' (ਰਾਸ਼ਟਰਪਤੀ ਦੀ ਸੁਰੱਖਿਆ ਤੇ ਪ੍ਰੋਟੋਕੋਲ ਨਿਯਮਾਂ ਦੀ ਸੂਚੀ) ਦੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ। ਕੇਂਦਰ ਨੇ ਸਵਾਲ ਪੁੱਛੇ ਹਨ ਕਿ ਜਦੋਂ ਰਾਸ਼ਟਰਪਤੀ ਰਾਜ ਵਿੱਚ ਪਹੁੰਚੀ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ, ਮੁੱਖ ਸਕੱਤਰ ਅਤੇ ਡੀਜੀਪੀ ਸਵਾਗਤ ਲਈ ਕਿਉਂ ਮੌਜੂਦ ਨਹੀਂ ਸਨ? ਰਾਸ਼ਟਰਪਤੀ ਲਈ ਬਣਾਏ ਗਏ ਵਾਸ਼ਰੂਮ 'ਚ ਪਾਣੀ ਦੀ ਕਮੀ ਕਿਉਂ ਸੀ? ਰਾਸ਼ਟਰਪਤੀ ਦੇ ਰੂਟ (ਰਸਤੇ) 'ਤੇ ਗੰਦਗੀ ਕਿਉਂ ਪਈ ਸੀ?
ਰਾਸ਼ਟਰਪਤੀ ਨੇ ਖੁਦ ਜਿਤਾਈ ਨਿਰਾਸ਼ਾ
ਸ਼ਨੀਵਾਰ ਨੂੰ ਬਾਗਡੋਗਰਾ ਹਵਾਈ ਅੱਡੇ ਦੇ ਨੇੜੇ ਇਕ ਆਦਿਵਾਸੀ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਖੁਦ ਘੱਟ ਲੋਕਾਂ ਦੀ ਮੌਜੂਦਗੀ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜੇਕਰ ਇਹ ਪ੍ਰੋਗਰਾਮ ਤੈਅ ਕੀਤੇ ਸਥਾਨ (ਬਿਧਾਨਨਗਰ) 'ਤੇ ਹੁੰਦਾ ਤਾਂ ਜ਼ਿਆਦਾ ਲੋਕ ਆ ਸਕਦੇ ਸਨ। ਰਾਸ਼ਟਰਪਤੀ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ, "ਸ਼ਾਇਦ ਰਾਜ ਸਰਕਾਰ ਆਦਿਵਾਸੀਆਂ ਦਾ ਭਲਾ ਨਹੀਂ ਚਾਹੁੰਦੀ, ਇਸੇ ਲਈ ਉਨ੍ਹਾਂ ਨੂੰ ਇੱਥੇ ਆਉਣ ਤੋਂ ਰੋਕਿਆ ਗਿਆ।" ਉਨ੍ਹਾਂ ਇਹ ਵੀ ਕਿਹਾ ਕਿ ਮਮਤਾ ਬੈਨਰਜੀ ਮੇਰੀ ਛੋਟੀ ਭੈਣ ਵਰਗੀ ਹੈ, ਪਰ ਪਤਾ ਨਹੀਂ ਉਹ ਨਾਰਾਜ਼ ਕਿਉਂ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਉਪ ਰਾਸ਼ਟਰਪਤੀ ਨੇ ਕੀਤੀ ਨਿੰਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ 'ਸ਼ਰਮਨਾਕ' ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਕੀਤਾ ਹੈ। ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਵੀ ਇਸ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਰਾਸ਼ਟਰਪਤੀ ਨੂੰ ਹਮੇਸ਼ਾ ਉਚਿਤ ਸਨਮਾਨ ਮਿਲਣਾ ਚਾਹੀਦਾ ਹੈ।
ਅਧਿਕਾਰੀਆਂ 'ਤੇ ਗਿਰੀ ਸਕਦੀ ਹੈ ਗਾਜ
ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਦਾਰਜੀਲਿੰਗ ਦੇ ਡੀਐੱਮ, ਸਿਲੀਗੁੜੀ ਦੇ ਪੁਲਸ ਕਮਿਸ਼ਨਰ ਅਤੇ ਵਧੀਕ ਡੀਐੱਮ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ, ਜੋ ਸਿੱਧੇ ਤੌਰ 'ਤੇ ਇਨ੍ਹਾਂ ਪ੍ਰਬੰਧਾਂ ਲਈ ਜ਼ਿੰਮੇਵਾਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕਸੂਤਾ ਫਸਿਆ ਪੰਜਾਬੀ ਗਾਇਕ ! ਹੱਥ ਜੋੜ ਮੁਆਫੀ, ਫ਼ਿਰ ਵੀ ਨਹੀਂ ਛੁੱਟੀ ਜਾਨ, ਹੁਣ ਮਹਿਲਾ ਕਮਿਸ਼ਨ ਨੇ ਦੇ 'ਤੀ ਚਿਤਾਵਨੀ
NEXT STORY