ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਾਧਾਰਣ ਸਾਹਸ, ਸੱਭਿਆਚਾਰ ਅਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਵਾਲੇ 17 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ 7 ਸ਼੍ਰੇਣੀਆਂ 'ਚ ਅਸਾਧਾਰਣ ਉਪਲੱਬਧੀਆਂ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ 'ਚ ਕਲਾ ਅਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ, ਸਮਾਜ ਸੇਵਾ, ਖੇਡਾਂ ਅਤੇ ਵਾਤਾਵਰਣ ਸ਼ਾਮਲ ਹਨ। 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਚੁਣੇ ਗਏ 7 ਮੁੰਡਿਆਂ ਅਤੇ 10 ਕੁੜੀਆਂ ਨੂੰ ਸਨਮਾਨ ਵਜੋਂ ਇਕ ਮੈਡਲ, ਸਰਟੀਫਿਕੇਟ ਅਤੇ ਇਕ ਪ੍ਰਸ਼ੰਸਾ ਪੱਤਰ ਦਿੱਤਾ ਗਿਆ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ 'ਚ ਕਲਾ ਅਤੇ ਸੰਸਕ੍ਰਿਤ 'ਚ ਸ਼ਾਨਦਾਰ ਉਪਲੱਬਧੀਆਂ ਹਾਸਲ ਕਰਨ ਵਾਲੀ 14 ਸਾਲਾ ਦਿਵਿਆਂਗ ਲੇਖਿਕਾ ਕੇਯਾ ਹਤਕਰ, ਕਸ਼ਮੀਰ ਦੇ 12 ਸਾਲਾ ਸੂਫੀ ਗਾਇਕ ਅਯਾਨ ਸੱਜਾਦ, 'ਸੇਰੇਬ੍ਰਲ ਪਾਲਸੀ' ਨਾਲ ਪੀੜਤ 17 ਸਾਲਾ ਵਿਆਸ ਓਮ ਜਿਗਨੇਸ਼ (ਸੰਸਕ੍ਰਿਤ ਸਾਹਿਤ) ਸ਼ਾਮਲ ਹਨ। ਵੀਰਤਾ ਸ਼੍ਰੇਣੀ 'ਚ 9 ਸਾਲਾ ਸੌਰਵ ਕੁਮਾਰ ਨੂੰ ਤਿੰਨ ਕੁੜੀਆਂ ਤੋਂ ਡੁੱਬਣ ਤੋਂ ਬਚਾਉਣ ਜਦੋਂ ਕਿ 17 ਸਾਲਾ ਇਓਨਾ ਥਾਪਾ ਨੂੰ ਇਕ ਫਲੈਟ 'ਚ 36 ਵਾਸੀਆਂ ਨੂੰ ਅੱਗ ਤੋਂ ਬਚਾਉਣ ਲਈ ਸਨਮਾਨਤ ਕੀਤਾ ਗਿਆ। ਨਵੀਨਤਾ ਲਈ 15 ਸਾਲਾ ਸਿੰਧੂਰਾ ਰਾਜਾ ਅਤੇ ਸਾਈਬਰ ਸੁਰੱਖਿਆ ਉੱਦਮੀ ਰਿਸ਼ੀਕ ਕੁਮਾਰ (17) ਨੂੰ ਪੁਰਸਕਾਰ ਕੀਤਾ ਗਿਆ। ਖੇਡ ਸ਼੍ਰੇਣੀ 'ਚ ਜੂਡੋ ਖਿਡਾਰੀ ਹੇਮਵਤੀ ਨਾਗ, ਸ਼ਤਰੰਜ ਖਿਡਾਰੀ ਅਨੀਸ਼ ਸਰਕਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਗਿਆ। ਰਾਸ਼ਟਰਪਤੀ ਮੁਰਮੂ ਨੇ ਪੁਰਸਕਾਰ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਇਕ ਪੀੜ੍ਹੀ ਨੂੰ ਉੱਤਮਤਾ ਪ੍ਰਾਪਤ ਕਰਨ ਅਤੇ ਸਮਾਜ 'ਚ ਯੋਗਦਾਨ ਦੇਣ ਲਈ ਪ੍ਰੇਰਿਤ ਕਰਨ 'ਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਹਿਬਜ਼ਾਦਿਆਂ ਦਾ ਹੌਂਸਲਾ ਆਸਮਾਨ ਤੋਂ ਵੀ ਉੱਚਾ, ਮੁਗਲ ਸ਼ਾਸਕ ਦੇ ਹਰ ਲਾਲਚ ਨੂੰ ਠੁਕਰਾਇਆ: PM ਮੋਦੀ
NEXT STORY