ਪਠਾਨਮਥਿੱਟਾ (ਕੇਰਲ) : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਦੇ ਸਬਰੀਮਾਲਾ ਦੌਰੇ 'ਤੇ ਲੈ ਜਾ ਰਿਹਾ ਹੈਲੀਕਾਪਟਰ ਬੁੱਧਵਾਰ ਸਵੇਰੇ ਪ੍ਰਮਾਦਮ ਦੇ ਰਾਜੀਵ ਗਾਂਧੀ ਇਨਡੋਰ ਸਟੇਡੀਅਮ ਵਿਖੇ ਨਵੇਂ ਕੰਕਰੀਟ ਵਾਲੇ ਹੈਲੀਪੈਡ 'ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਫਸ ਗਿਆ। ਇਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਦੱਸ ਦੇਈਏ ਕਿ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੇਰਲ ਦੇ ਦੌਰੇ 'ਤੇ ਹਨ। ਦਰਅਸਲ, ਪ੍ਰਮਾਦਮ ਸਟੇਡੀਅਮ ਦਾ ਹੈਲੀਪੈਡ, ਜਿੱਥੇ ਉਨ੍ਹਾਂ ਦਾ ਹੈਲੀਕਾਪਟਰ ਉਤਰਿਆ ਸੀ, ਥੋੜ੍ਹਾ ਜਿਹਾ ਜ਼ਮੀਨ ਵਿਚ ਧੱਸ ਗਿਆ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਦੱਸ ਦੇਈਏ ਕਿ ਰਾਸ਼ਟਰਪਤੀ ਦੇ ਸੜਕ ਮਾਰਗ ਰਾਹੀਂ ਪੰਬਾ ਲਈ ਰਵਾਨਾ ਹੋਣ ਤੋਂ ਬਾਅਦ ਦਿਖਾਈਆਂ ਗਈਆਂ ਤਸਵੀਰਾਂ ਅਤੇ ਵੀਡੀਓ ਵਿੱਚ ਕਈ ਪੁਲਸ ਕਰਮਚਾਰੀ ਅਤੇ ਫਾਇਰ ਫੋਰਸ ਦੇ ਕਰਮਚਾਰੀ ਹੈਲੀਕਾਪਟਰ ਦੇ ਪਹੀਏ ਕੰਕਰੀਟ 'ਤੇ ਡਿੱਗਣ ਤੋਂ ਬਾਅਦ ਬਣੇ ਛੋਟੇ ਟੋਇਆਂ ਵਿੱਚੋਂ ਧੱਕਾ ਮਾਰਦੇ ਹੋਏ ਕੱਢਦੇ ਹੋਏ ਦਿਖਾਈ ਦਿੱਤੇ। ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਨੂੰ ਆਖਰੀ ਸਮੇਂ 'ਤੇ ਹੈਲੀਕਾਪਟਰ ਲੈਂਡਿੰਗ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਮੰਗਲਵਾਰ ਦੇਰ ਰਾਤ ਉੱਥੇ ਇੱਕ ਹੈਲੀਪੈਡ ਬਣਾਇਆ ਗਿਆ ਸੀ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ
ਸੂਤਰਾਂ ਅਨੁਸਾਰ ਜਹਾਜ਼ ਨੂੰ ਪਹਿਲਾਂ ਪੰਬਾ ਦੇ ਨੇੜੇ ਨੀਲੱਕਲ ਵਿਖੇ ਉਤਾਰਨ ਦੀ ਯੋਜਨਾ ਬਣਾਈ ਗਈ ਸੀ ਪਰ ਖ਼ਰਾਬ ਮੌਸਮ ਕਾਰਨ ਇਸ ਨੂੰ ਪ੍ਰਮਾਦਮ ਵਿਖੇ ਉਤਾਰਨ ਦਾ ਫ਼ੈਸਲਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ, "ਕੰਕਰੀਟ ਪੂਰੀ ਤਰ੍ਹਾਂ ਸੈੱਟ ਨਹੀਂ ਹੋਇਆ ਸੀ, ਇਸ ਲਈ ਜਦੋਂ ਹੈਲੀਕਾਪਟਰ ਉਕਤ ਸਥਾਨ 'ਤੇ ਲੈਂਡ ਕੀਤਾ ਤਾਂ ਉਹ ਉਸ ਦਾ ਭਾਰ ਨਹੀਂ ਸੰਭਾਲ ਸਕਿਆ ਅਤੇ ਜਿੱਥੇ ਪਹੀਏ ਜ਼ਮੀਨ ਨੂੰ ਛੂਹਦੇ ਸਨ, ਉੱਥੇ ਟੋਏ ਬਣ ਗਏ।" ਰਾਸ਼ਟਰਪਤੀ ਮੁਰਮੂ ਮੰਗਲਵਾਰ ਸ਼ਾਮ ਨੂੰ ਕੇਰਲ ਦੇ ਚਾਰ ਦਿਨਾਂ ਦੇ ਸਰਕਾਰੀ ਦੌਰੇ 'ਤੇ ਤਿਰੂਵਨੰਤਪੁਰਮ ਪਹੁੰਚੇ ਅਤੇ ਅੱਜ ਸਵੇਰੇ ਪਠਾਨਮਥਿੱਟਾ ਜ਼ਿਲ੍ਹੇ ਲਈ ਰਵਾਨਾ ਹੋ ਗਏ, ਜਿੱਥੇ ਸਬਰੀਮਾਲਾ ਮੰਦਰ ਇੱਕ ਪਹਾੜੀ 'ਤੇ ਸਥਿਤ ਹੈ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਗਰਮਾ ਗਈ ਬਿਹਾਰ ਦੀ ਸਿਆਸਤ ! CM ਨਿਤੀਸ਼ ਨੇ ਭਰੀ ਸਭਾ 'ਚ ਮਹਿਲਾ ਉਮੀਦਵਾਰ ਦੇ ਗਲ਼ 'ਚ ਪਾ'ਤੀ 'ਮਾਲਾ'
NEXT STORY