ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਖੇਡਾਂ ਪ੍ਰਤੀ ਸੁਭਾਵਿਕ ਪਿਆਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਬੁੱਧਵਾਰ ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਦੇ ਕੋਰਟ 'ਤੇ ਅਨੁਭਵੀ ਖਿਡਾਰਨ ਸਾਇਨਾ ਨੇਹਵਾਲ ਨਾਲ ਬੈਡਮਿੰਟਨ ਖੇਡਦੇ ਦੇਖਿਆ ਗਿਆ।
ਰਾਸ਼ਟਰਪਤੀ ਮੁਰਮੂ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਇਨਾ ਨੇਹਵਾਲ ਨਾਲ ਬੈਡਮਿੰਟਨ ਖੇਡਦੇ ਹੋਏ ਖੁਦ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਇਹ ਪ੍ਰੇਰਨਾਦਾਇਕ ਕਦਮ ਭਾਰਤ ਦੇ ਬੈਡਮਿੰਟਨ ਜਗਤ ਵਿੱਚ ਇੱਕ ਪਾਵਰਹਾਊਸ ਦੇ ਰੂਪ ਵਿੱਚ ਉਭਰਨ ਦੇ ਅਨੁਰੂਪ ਹੈ, ਜਿਸ ਵਿੱਚ ਮਹਿਲਾ ਖਿਡਾਰਨਾਂ ਨੇ ਵਿਸ਼ਵ ਪੱਧਰ 'ਤੇ ਵੱਡਾ ਪ੍ਰਭਾਵ ਪਾਇਆ ਹੈ।
ਉਨ੍ਹਾਂ ਕਿਹਾ ਕਿ ਪਦਮ ਪੁਰਸਕਾਰ ਜੇਤੂਆਂ ਦੀ 'ਉਨ੍ਹਾਂ ਦੀ ਕਹਾਣੀ-ਮੇਰੀ ਕਹਾਣੀ' ਲੈਕਚਰ ਲੜੀ ਦੇ ਹਿੱਸੇ ਵਜੋਂ, ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਭਲਕੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਇੱਕ ਭਾਸ਼ਣ ਦੇਵੇਗੀ ਅਤੇ ਦਰਸ਼ਕਾਂ ਨਾਲ ਗੱਲਬਾਤ ਕਰੇਗੀ।
...ਜਦੋਂ ਨਿਤੀਸ਼ ਨੇ ਇਕ ਪ੍ਰਾਈਵੇਟ ਕੰਪਨੀ ਦੇ ਇੰਜੀਨੀਅਰ ਨੂੰ ਕਿਹਾ - ਕਹੋ ਤਾਂ ਮੈਂ ਤੁਹਾਡੇ ਪੈਰ ਛੂਹ ਲਵਾਂ
NEXT STORY