ਨਵੀਂ ਦਿੱਲੀ (ਭਾਸ਼ਾ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵਿਚ ਕੋਵਿਡ-19 ਟੀਕ ਦੀ ਪਹਿਲੀ ਖ਼ੁਰਾਕ ਲਈ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ, ਜੋ ਦੂਜੇ ਪੜਾਅ ਦੇ ਟੀਕਾਕਰਨ ਅਭਿਆਨ ਤਹਿਤ ਇਸ ਦੇ ਯੋਗ ਹਨ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਦੇ ਟੀਕਾ ਲਗਵਾਉਣ ਤੋਂ ਬਾਅਦ 60 ਤੋਂ ਉੱਤੇ ਦੇ ਸੰਸਦ ਮੈਂਬਰਾਂ ’ਚ ਵੀ ਲੱਗੀ ਦੌੜ

ਰਾਸ਼ਟਰਪਤੀ ਭਵਨ ਦੇ ਟਵੀਟ ਮੁਤਾਬਕ, ਰਾਸ਼ਟਰਪਤੀ ਕੋਵਿੰਦ ਨੇ ਇਤਿਹਾਸ ਦੇ ਸਭ ਤੋਂ ਵੱਡੇ ਟੀਕਾਕਰਨ ਅਭਿਆਨ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਸਾਰੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ ਅਤੇ ਪ੍ਰਸ਼ਾਸਕਾਂ ਦਾ ਧੰਨਵਾਦ ਕੀਤਾ। ਇਸ ਵਿਚ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਧੀ ਹਸਪਤਾਲ ਗਈ ਸੀ।
ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਜ਼ਿਕਰਯੋਗ ਹੈ ਕਿ ਦੂਜੇ ਪੜਾਅ ਦੇ ਟੀਕਾਕਰਨ ਅਭਿਆਨ ਤਹਿਤ, 1 ਮਾਰਚ ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ। ਟੀਕਾਕਰਨ ਲਈ ਲੋਕ ਕੋਵਿਨ ਟੂ-ਪਾਇੰੰਟ ਜ਼ੀਰੋ ਪੋਰਟਲ ਜਾਂ ਅਰੋਗਿਆ ਸੇਤੂ ਵਰਗੇ ਹੋਰ ਆਈ.ਟੀ. ਐਪਲੀਕੇਸ਼ਨ ’ਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਾਰਚ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲਈ ਸੀ।
ਇਹ ਵੀ ਪੜ੍ਹੋ: 'ਤਾਂਡਵ' ਵੈੱਬ ਸੀਰੀਜ਼ ’ਤੇ ਐਮਾਜ਼ੋਨ ਨੇ ਮੰਗੀ ਮਾਫ਼ੀ, ਕਿਹਾ- ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਨਹੀਂ ਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਰਿਆਣਾ ਸਰਕਾਰ ਵੀ ਲਿਆ ਰਹੀ ਹੈ ‘ਲਵ ਜੇਹਾਦ’ ’ਤੇ ਬਿੱਲ
NEXT STORY