ਆਗਰਾ—ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਲਈ ਭਾਰਤ ਫੇਰੀ 'ਤੇ ਰਹੇ ਹਨ। ਉਨ੍ਹਾਂ ਦੀ ਭਾਰਤੀ ਯਾਤਰਾਂ ਲਈ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ ਅਤੇ ਉੱਥੋ ਆਗਰਾ ਜਾਣਗੇ। ਇੰਝ ਤਾਜ ਨਗਰੀ ਟਰੰਪ ਦੇ ਸਵਾਗਤ ਲਈ ਦੁਲਹਨ ਵਾਂਗ ਸਜਾਈ ਜਾ ਰਹੀ ਹੈ। ਸ਼ਹਿਰ 'ਚ ਰੰਗ-ਰੋਗਨ ਕੀਤਾ ਜਾ ਰਿਹਾ ਹੈ। ਸੜਕਾਂ ਦੇ ਕਿਨਾਰੇ ਦੀਵਾਰਾਂ 'ਤੇ ਟਰੰਪ ਦੀਆਂ ਪੇਟਿੰਗਾਂ ਬਣਾਈਆਂ ਜਾ ਰਹੀਆਂ ਹਨ। ਖੇੜਿਆ ਹਵਾਈ ਅੱਡੇ 'ਤੇ ਤਾਜਮਹਿਲ ਤੱਕ ਦੇ ਮਾਰਗ 'ਤੇ ਦੀਵਾਰਾਂ ਨੂੰ ਡੋਨਾਲਡ ਟਰੰਪ ਦੀਆਂ ਤਸੀਵਰਾਂ ਨਾਲ ਸਜਾਇਆ ਗਿਆ ਹੈ।
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਲਈ ਯੋਗੀ ਸਰਕਾਰ ਨੇ ਖਾਸ ਇੰਤਜ਼ਾਮ ਵੀ ਕੀਤੇ ਗਨ। ਜਦੋਂ ਟਰੰਪ ਤਾਜਮਹਿਲ ਦੇ ਦੀਦਾਰ ਕਰਨ ਪਹੁੰਚਣਗੇ ਤਾਂ ਰਸਤੇ 'ਚ ਉਨ੍ਹਾਂ ਦੇ ਸਵਾਗਤ ਲਈ ਤਿੰਨ ਹਜ਼ਾਰ ਕਲਾਕਾਰ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕਰਦੇ ਨਜ਼ਰ ਆਉਣਗੇ। ਰਾਮਲੀਲਾ, ਰਾਸਲੀਲਾ ਅਤੇ ਨੌਟੰਕੀ ਆਦਿ ਪੇਸ਼ ਕੀਤੇ ਜਾਣਗੇ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨੀਂ (24-25 ਫਰਵਰੀ) ਭਾਰਤ ਫੇਰੀ 'ਤੇ ਆ ਰਹੇ ਹਨ।ਇਸ ਦੌਰਾਨ ਉਨ੍ਹਾਂ ਨਾਲ ਪਤਨੀ ਮੇਲਾਨੀਆਂ ਅਤੇ ਬੇਟੀ ਇਵਾਂਕਾ ਸਮੇਤ ਜਵਾਈ ਜੇਰੇਡ ਕੁਸ਼ਨਰ ਵੀ ਪਹੁੰਚਣਗੇ।
'ਜਲ ਸੁਰੱਖਿਆ ਸਕੀਮ' ਨੂੰ ਸਫਲ ਬਣਾਉਣ ਲਈ SYL ਨਹਿਰ ਦਾ ਨਿਰਮਾਣ ਕਰਵਾਏ ਸਰਕਾਰ: ਅਭੈ
NEXT STORY