ਅਯੁੱਧਿਆ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਅਯੁੱਧਿਆ ਵਿਚ ਸ਼੍ਰੀਰਾਮ ਜਨਮ ਭੂਮੀ ’ਤੇ ਬਿਰਾਜਮਾਨ ਰਾਮਲੱਲਾ ਦੇ ਦਰਸ਼ਨ ਕਰ ਕੇ ਮੱਥਾ ਟੇਕਿਆ ਅਤੇ ਆਰਤੀ ਉਤਾਰੀ। ਰਾਸ਼ਟਰਪਤੀ ਪਤਨੀ ਸਰਿਤਾ ਕੋਵਿੰਦ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪ੍ਰਸਿੱਧ ਹਨੂੰਮਾਨਗੜ੍ਹੀ ਮੰਦਰ ਵਿਚ ਪਹੁੰਚੇ ਅਤੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਹ ਸ਼੍ਰੀਰਾਮ ਜਨਮ ਭੂਮੀ ’ਚ ਪੁਸ਼ਪਮਯ ਮੰਡਲ ’ਚ ਬਿਰਾਜਮਾਨ ਰਾਮਲੱਲਾ ਦੇ ਦਰਬਾਰ ’ਚ ਪਹੁੰਚੇ, ਜਿੱਥੇ ਪ੍ਰਧਾਨ ਪੁਜਾਰੀ ਆਚਾਰੀਆ ਸਤਯੇਂਦਰ ਦਾਸ ਨੇ ਵੈਦਿਕ ਮੰਤਰ ਉੱਚਾਰਨ ਦਰਮਿਆਨ ਸ਼੍ਰੀਰਾਮ ਜੀ ਦੀ ਪੂਜਾ ਕਰਵਾਈ।
ਰਾਮਨਾਥ ਕੋਵਿੰਦ ਕੁਝ ਸਮੇਂ ਤੱਕ ਰਾਮਲੱਲਾ ਦੀ ਸੁੰਦਰ ਮੂੁਰਤ ਨੂੰ ਵੇਖਦੇ ਰਹੇ ਅਤੇ ਦਰਸ਼ਨ ਪੂਜਾ ਦੇ ਉਪਰੰਤ ਉਨ੍ਹਾਂ ਨੇ ਪਤਨੀ ਸਰਿਤਾ ਕੋਵਿੰਦ ਨਾਲ ਭਗਵਾਨ ਸ਼੍ਰੀਰਾਮ ਦੀ ਆਰਤੀ ਉਤਾਰੀ। ਕੋਵਿੰਦ ਨੇ ਰਾਮਲੱਲਾ ਦੇ ਦਰਸ਼ਨ ਮਗਰੋਂ ਸ਼੍ਰੀਰਾਮ ਜਨਮ ਭੂਮੀ ਕੰਪਲੈਕਸ ਵਿਚ ਬੂਟਾ ਲਾਇਆ। ਇਸ ਮੌਕੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ। ਉੱਥੇ ਮੌਜੂਦ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਮੰਤਰੀ ਚੰਪਤਰਾਏ ਨੇ ਰਾਸ਼ਟਰਪਤੀ ਨੂੰ ਰਾਮਲੱਲਾ ਦੇ ਮੰਦਰ ਨਿਰਮਾਣ ਬਾਰੇ ਬਾਰੀਕੀ ਨਾਲ ਦੱਸਿਆ। ਸ਼ਹਿਰ ਵਿਚ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਾਸ਼ਟਰਪਤੀ ਦੀ ਝਲਕ ਪਾਉਣ ਲਈ ਖੜ੍ਹੇ ਵੇਖੇ ਗਏ।
Janmashtami 2021: ਦੈਵੀ ਸ਼ਕਤੀਆਂ ਦੇ ਮਾਲਕ ਅਤੇ ਭਗਵਾਨ ਵਿਸ਼ਨੂੰ ਜੀ ਦੇ ਅੱਠਵੇਂ ਅਵਤਾਰ ਸ੍ਰੀ ਕ੍ਰਿਸ਼ਨ ਜੀ
NEXT STORY