ਨਵੀਂ ਦਿੱਲੀ—ਰਾਸ਼ਟਰਪਤੀ ਚੋਣਾਂ 'ਚ ਐਨ.ਡੀ.ਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਭਾਰੀ ਵੋਟਾਂ ਨਾਲ ਆਪਣੇ ਵਿਰੋਧੀ ਦਲ ਉਮੀਦਵਾਰ ਮੀਰਾ ਕੁਮਾਰ ਨੂੰ ਮਾਤ ਦਿੱਤੀ ਹੈ। ਰਾਮਨਾਥ ਕੋਵਿੰਦ ਨੂੰ ਕੁੱਲ ਵੋਟ 10,98903 'ਚੋਂ 702044 ਮਿਲੇ ਹਨ ਜਦਕਿ ਮੀਰਾ ਕੁਮਾਰ ਨੂੰ 367314 ਵੋਟ ਮਿਲੇ। ਰਾਸ਼ਟਰਪਤੀ ਬਣਨ ਲਈ ਕੋਵਿੰਦ ਨੂੰ 5,52,243 ਵੋਟ ਚਾਹੀਦੇ ਸਨ। ਚੋਣਾਂ ਜਿੱਤਣ ਦੇ ਬਾਅਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕੋਵਿੰਦ ਭਾਵੁਕ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਇਸ ਅਹੁਦੇ ਦੇ ਬਾਰੇ 'ਚ ਕਦੀ ਨਹੀਂ ਸੋਚਿਆ ਸੀ। ਰਾਸ਼ਟਰਪਤੀ ਬਣਨਾ ਮੇਰਾ ਟੀਚਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਬਾਰਸ਼ ਨੇ ਗਰੀਬੀ ਵਾਲਾ ਬਚਪਨ ਯਾਦ ਕਰਵਾ ਦਿੱਤਾ ਹੈ। ਮੇਰੇ 'ਤੇ ਭਰੋਸਾ ਜਤਾਉਣ ਲਈ ਧੰਨਵਾਦ। ਇਸ ਅਹੁਦੇ 'ਤੇ ਰਹਿ ਕੇ ਸੰਵਿਧਾਨ ਦੀ ਰੱਖਿਆ ਕਰਨਾ ਮੇਰਾ ਕਰਤੱਵ ਹੈ।
ਭਾਰਤੀ ਡਾਕਟਰਾਂ ਨੇ ਅਫਗਾਨੀ ਬੱਚੀ ਨੂੰ ਦਿੱਤੀ ਜ਼ੁਬਾਨ
NEXT STORY