ਉਜੈਨ (ਮੱਧ ਪ੍ਰਦੇਸ਼), (ਭਾਸ਼ਾ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਲੋਕਾਂ ਨੂੰ ਸਵੱਛਤਾ ਦੀ ਦਿਸ਼ਾ ਵਿਚ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਵੱਛਤਾ ਨਾਲ ਹੀ ਭਾਰਤ ਸਿਹਤਮੰਦ ਅਤੇ ਵਿਕਸਤ ਬਣੇਗਾ। ਇੱਥੇ ਸਫ਼ਾਈ ਮਿੱਤਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਸਵੱਛਤਾ ਸਰਵੇਖਣ ਵਿਚ ਲਗਾਤਾਰ 7ਵੀਂ ਵਾਰ ਚੋਟੀ ’ਤੇ ਰਹਿਣ ਲਈ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਅਤੇ ਦੇਸ਼ ਵਿਚ ਸਭ ਤੋਂ ਸਾਫ਼-ਸੁਥਰੀ ਸੂਬੇ ਦੀ ਰਾਜਧਾਨੀ ਹੋਣ ਲਈ ਭੋਪਾਲ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, ‘ਸਫ਼ਾਈ ਮਿੱਤਰਾਂ (ਸਫ਼ਾਈ ਕਰਮਚਾਰੀਆਂ) ਨੂੰ ਸਨਮਾਨਿਤ ਕਰਦਿਆਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਸਫ਼ਾਈ ਮਿੱਤਰਾਂ ਨੂੰ ਸਨਮਾਨਿਤ ਕਰ ਕੇ ਅਸੀਂ ਖੁਦ ਨੂੰ ਸਨਮਾਨਿਤ ਕਰ ਰਹੇ ਹਾਂ।’ ਮੁਰਮੂ ਨੇ ਲੋਕਾਂ ਨੂੰ ਦੇਸ਼ ਨੂੰ ‘ਸਵੱਛ, ਸਿਹਤਮੰਦ ਅਤੇ ਵਿਕਸਤ’ ਬਣਾਉਣ ਲਈ ਇਕ ਕਦਮ ਅੱਗੇ ਵਧਾਉਣ ਦੀ ਅਪੀਲ ਕੀਤੀ।
ਰਾਸ਼ਟਰਪਤੀ ਨੇ ਆਸ ਪ੍ਰਗਟਾਈ ਕਿ ਦੇਸ਼ ਦੇ ਪਿੰਡਾਂ ਅਤੇ ਗਲੀਆਂ ਵਿਚ ਰਹਿਣ ਵਾਲੇ ਲੋਕ ਸਵੱਛ ਭਾਰਤ ਮਿਸ਼ਨ ਤਹਿਤ ਕੰਮ ਕਰਨ ਲਈ ਅੱਗੇ ਆਉਣਗੇ ਅਤੇ ਅਜਿਹਾ ਕਰਨ ਨਾਲ ਹੀ ਦੇਸ਼ ਮਹਾਤਮਾ ਗਾਂਧੀ ਦੇ ਸਵੱਛਤਾ ਦੇ ਆਦਰਸ਼ਾਂ ਨੂੰ ਲਾਗੂ ਕਰ ਸਕੇਗਾ।
ਕੋਲਕਾਤਾ ਰੇਪ-ਕਤਲ ਮਾਮਲਾ: ਕੰਮ 'ਤੇ ਪਰਤਣਗੇ ਡਾਕਟਰ, ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ
NEXT STORY