ਨਵੀਂ ਦਿੱਲੀ—ਅਦਾਕਾਰ ਕਮਾਲ ਰਾਸ਼ਿਦ ਖਾਨ ਉਰਫ ਕੇ.ਆਰ.ਕੇ. ਆਪਣੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਹਮੇਸ਼ਾਂ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਦੇ ਬਾਅਦ ਟਵਿੱਟਰ ਯੂਜ਼ਰਸ ਨੇ ਉਨ੍ਹਾਂ ਦੀ ਕਲਾਸ ਲਗਾਈ। ਖਾਨ ਨੇ ਆਪਣੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਪੋਸਟ ਕੀਤੀ ਹੈ, ਜਿਸ ਦੇ ਰਾਹੀਂ ਖਾਨ ਦਿਖਾਉਣਾ ਚਾਹੁੰਦੇ ਹਨ ਕਿ ਪਹਿਲਾਂ ਇਹ ਦੋਵੇਂ ਹਸਤੀਆਂ ਕਿਸ ਤਰ੍ਹਾਂ ਦੀਆਂ ਸੀ ਅਤੇ ਬਾਅਦ 'ਚ ਇਨ੍ਹਾਂ 'ਚ ਕੀ ਬਦਲਾਅ ਆਇਆ। ਆਪਣੇ ਟਵਿੱਟਰ 'ਚ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਲਿਖਿਆ-ਬਦਲਾਅ ਹੋਵੇ ਤਾਂ ਇਸ ਤਰ੍ਹਾਂ ਦਾ ਨਹੀਂ ਤਾਂ ਨਾ ਹੋਵੇ। ਮੋਦੀ ਜੀ ਕੱਲ੍ਹ ਫਿਰ ਤੋਂ ਵਿਦੇਸ਼ ਯਾਤਰਾ 'ਤੇ ਜਾ ਰਹੇ ਹਨ। ਸਰ ਆਪਣੇ ਦਿਲ ਦੇ ਸਾਰੇ ਅਰਮਾਨ ਪੂਰੇ ਕਰ ਲਏ ਹਨ। ਖਾਨ ਦੇ ਇਸ ਟਵੀਟ ਦੀ ਕਈ ਲੋਕ ਆਲੋਚਨਾ ਕਰ ਰਹੇ ਹਨ।
ਸ਼ਿਵਰਾਜ ਦੇ ਮੰਤਰੀ 'ਤੇ ਡਿੱਗੀ ਗਾਜ, ਚੋਣ ਕਮਿਸ਼ਨ ਨੇ ਲਗਾਇਆ 3 ਸਾਲ ਦਾ ਬੈਨ
NEXT STORY