ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਪਹਿਲੀ ਵਾਰ ਜਦੋਂ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਕੰਮ ਲਈ ਉਦਘਾਟਨ ਸਮਾਰੋਹ 'ਚ ਪਹੁੰਚਣਗੇ ਤਾਂ ਇਹ ਉਨ੍ਹਾਂ ਦਾ ਸ਼ਹਿਰ 'ਚ ਮੰਦਰ ਸਥਾਨ ਦਾ ਪਹਿਲਾ ਦੌਰਾ ਹੋਵੇਗਾ। ਪੀ.ਐੱਮ. ਮੋਦੀ ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਲੋਂ ਰਾਮ ਮੰਦਰ ਲਈ ਭੂਮੀ ਪੂਜਨ ਪ੍ਰੋਗਰਾਮ 'ਚ ਬੁਲਾਇਆ ਗਿਆ ਹੈ। ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਅਤੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਵਲੋਂ ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ 'ਚ 200 ਤੋਂ ਵੱਧ ਲੋਕਾਂ ਨੂੰ ਜੁਟਣ ਨਹੀਂ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਰਮਿਆਨ ਦੇਸ਼ ਭਰ 'ਚ ਲੋਕਾਂ ਦੇ ਵੱਡੀ ਗਿਣਤੀ 'ਚ ਜੁਟਣ 'ਤੇ ਰੋਕ ਹੈ। ਕੇਂਦਰ ਸਰਕਾਰ ਵਲੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਅਨਲੌਕ-2 ਦੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਉਨ੍ਹਾਂ 'ਚ ਮਾਸਕ ਪਹਿਨਣ ਦੇ ਨਾਲ ਸੋਸ਼ਲ ਡਿਸਟੈਂਸਿੰਗ ਨੂੰ ਅਹਿਮ ਨਿਯਮ ਬਣਾਇਆ ਗਿਆ ਸੀ। ਨਾਲ ਹੀ ਜਨਤਕ ਥਾਂਵਾਂ 'ਤੇ ਲੋਕਾਂ ਦੇ ਇਕੱਠਾ ਹੋਣ 'ਤੇ ਵੀ ਪਾਬੰਦੀ ਹੈ। ਇਸ ਵਿਚ ਪੀ.ਐੱਮ. ਮੋਦੀ ਦੇ ਪ੍ਰੋਗਰਾਮ 'ਚ 200 ਲੋਕਾਂ ਦੇ ਇਕੱਠੇ ਹੋਣ ਦੀ ਗੱਲ ਆਪਣੇ-ਆਪ 'ਚ ਦਿਸ਼ਾ-ਨਿਰਦੇਸ਼ਾਂ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ।
ਦਰਅਸਲ, ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਫ਼ ਕੀਤਾ ਸੀ ਕਿ ਜਨਤਕ ਥਾਂਵਾਂ 'ਤੇ ਲੱਗਣ ਵਾਲੀ ਭੀੜ ਅਤੇ ਵੱਡੇ ਸਮਾਰੋਹ ਅਨਲੌਕ 'ਚ ਪੂਰੀ ਤਰ੍ਹਾਂ ਬੈਨ ਰਹਿਣਗੇ। ਇੱਥੇ ਤੱਕ ਕਿ ਵਿਆਹ ਨਾਲ ਜੁੜੇ ਪ੍ਰੋਗਰਾਮਾਂ 'ਚ ਵੀ ਲੋਕਾਂ ਦੇ ਜੁਟਣ ਦੀ ਵੱਧ ਤੋਂ ਵੱਧ ਸੀਮਾ 50 ਰੱਖੀ ਗਈ ਹੈ। ਦੂਜੇ ਪਾਸੇ ਕੋਰੋਨਾ ਕਾਲ 'ਚ ਮਰਨ ਵਾਲੇ ਲੋਕਾਂ ਦੀ ਅੰਤਿਮ ਯਾਤਰਾ 'ਚ ਵੀ ਇਕੱਠੇ 20 'ਤੇ ਸੀਮਿਤ ਕਰ ਦਿੱਤੀ ਗਈ ਹੈ। ਹਾਲਾਂਕਿ ਅਯੁੱਧਿਆ 'ਚ ਪ੍ਰੋਗਰਾਮ ਲਈ 200 ਲੋਕਾਂ ਦੀ ਮਨਜ਼ੂਰੀ 'ਤੇ ਹੁਣ ਤੱਕ ਪ੍ਰਸ਼ਾਸਨ ਨੇ ਹਾਮੀ ਭਰੀ ਹੈ ਜਾਂ ਨਹੀਂ, ਇਹ ਸਾਫ਼ ਨਹੀਂ ਹੈ।
ਕਸ਼ਮੀਰ ਦੇ ਉਰਦੂ ਅਖਬਾਰ ਦਾ ਅਨੋਖਾ ਤਰੀਕਾ, ਨਿਊਜ਼ ਪੇਪਰ ਨਾਲ ਮੁਫ਼ਤ 'ਚ ਵੰਡੇ ਮਾਸਕ
NEXT STORY