ਮਿਆਂਮਾਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਪੱਖੀ ਯਾਤਰਾ ਮਿਆਂਮਾਰ ਦੇ ਦੂਜੇ ਦਿਨ ਯੰਗੂਨ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਨੇ ਥੁਵੁੰਨਾ ਸਟੇਡੀਅਮ 'ਚ ਭਾਰਤੀ ਭਾਈਚਾਰੇ ਦੇ ਨਾਗਰਿਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਇੱਥੇ ਕਿਹਾ ਕਿ ਇਹ ਉਹ ਪਵਿੱਤਰ ਧਰਤੀ ਹੈ ਜਿੱਥੋਂ ਸੁਭਾਸ਼ ਚੰਦਰ ਬੋਸ ਨੇ ਗਰਜ ਕੇ ਕਿਹਾ ਸੀ ਕਿ 'ਤੁਮ ਮੁਝੇ ਖੂਨ ਦੋ, ਮੈਂ ਤੁਮੇ ਅਜ਼ਾਦੀ ਦੁੰਗਾ'। ਉਨ੍ਹਾਂ ਕਿਹਾ ਕਿ ਸੁਤੰਤਰਤਾਂ ਅੰਦੋਲਨ ਦਾ ਇਤਿਹਾਸ ਮਿਆਂਮਾਰ ਨੂੰ ਪ੍ਰਣਾਮ ਕੀਤੇ ਬਿਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਇੱਥੇ ਇਹ ਵੀ ਐਲਾਨ ਕੀਤਾ ਕਿ ਭਾਰਤ ਨੇ ਮਿਆਂਮਾ ਦੇ 40 ਨਾਗਰਿਕਾਂ ਨੂੰ ਬਰੀ ਕਰਨ ਦਾ ਫੈਸਲਾ ਕੀਤਾ ਹੈ, ਜਿਹੜੇ ਕਿ ਵਰਤਮਾਨ ਸਮੇਂ 'ਚ ਭਾਰਤ ਦੀਆਂ ਵੱਖ-ਵੱਖ ਜੇਲਾਂ 'ਚ ਕੈਦ ਹਨ। ਇਸ ਤੋਂ ਪਹਿਲਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੇ ਸਟੇਟ ਕਾਊਂਸਲਰ ਆਂਗ ਸਾਨ ਸੂ ਨਾਲ ਵਿਆਪਕ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ਾਂ ਅੰਦਰ ਜ਼ਮੀਨੀ, ਸਮੁੰਦਰੀ ਸਰਹੱਦਾ ਦੀ ਰਾਖੀ ਦੇ ਨਾਲ-ਨਾਲ ਸਥਿਰਤਾ ਬਣਾਈ ਰੱਖਣਾ ਵੀ ਮਹੱਤਵਪੂਰਣ ਹੈ।
ਉਨ੍ਹਾਂ ਕਿਹਾ ਕਿ ਉਹ ਰਖਾਇਨ ਪ੍ਰਾਂਤ 'ਚ ਅੱਤਵਾਦੀ ਹਿੰਸਾ ਨੂੰ ਲੈ ਕੇ ਮਿਆਮਾ ਦੀ ਚਿੰਤਾ ਨੂੰ ਸਮਝਦੇ ਹਨ, ਜਿਥੋਂ ਸਵਾ ਲੱਖ ਰੋਹਿੰਗੀ ਬੰਗਲਾਦੇਸ਼ ਚੱਲੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਪੱਖਾਂ ਨੂੰ ਦੇਸ਼ ਦੀ ਏਕਤਾ ਦਾ ਆਦਰ ਕਰਨ ਵਾਲਾ ਹੱਲ ਲੱਭਣ ਦੀ ਅਪੀਲ ਕੀਤੀ। ਮੋਦੀ ਦੀ ਪਹਿਲੀ ਦੋ ਪੱਖੀ ਮਿਆਂਮਾਰ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਉੁਥੇ ਦੀ ਸਰਕਾਰ ਸਵਾ ਲੱਖ ਰੋਹਿੰਗੀ ਮੁਸਲਮਾਨਾਂ ਨੂੰ ਲੈ ਕੇ ਅੰਤਰਰਾਸ਼ਟਰੀ ਦਬਾਅ ਦਾ ਸਾਹਮਣਾ ਕਰ ਰਹੀ ਹੈ।
ਪੀ. ਐੱਮ. ਮੋਦੀ ਨੇ ਮਿਆਂਮਾਰ 'ਚ 12ਵੀਂ ਸਦੀ ਦੇ ਇਸ ਮੰਦਰ ਦੇ ਕੀਤੇ ਦਰਸ਼ਨ
NEXT STORY