ਨਵੀਂ ਦਿੱਲੀ—ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਇਕ ਖਾਸ ਵੈੱਬਸਾਈਟ ਲਾਂਚ ਕੀਤੀ ਹੈ। ਇਸ ਵੈੱਬਸਾਈਟ ਦਾ ਨਾਂ ਕੋਵਿਡ ਵਾਇਅਰਸ ਹੈ। ਇਸ ਵੈੱਬਸਾਈਟ ਰਾਹੀਂ ਸਮਾਜਿਕ ਸੰਗਠਨ, ਸਥਾਨਕ ਪ੍ਰਸ਼ਾਸਨ ਦੇ ਲੋਕ ਅਤੇ ਸਿਵਲ ਸੋਸਾਇਟੀ ਦੇ ਕਰਮਚਾਰੀ ਇਕ-ਦੂਜੇ ਨਾਲ ਜੁੜੇ ਰਹਿ ਸਕਣਗੇ। ਉੱਥੇ ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਪਲੇਟਫਾਰਮ ਨੂੰ ਦੇਸ਼ਵਾਸੀਆਂ ਲਈ ਤਿਆਰ ਕੀਤਾ ਹੈ। ਇਸ ਦੇ ਰਾਹੀਂ ਲੋਕ ਕੋਰੋਨਾ ਵਾਇਰਸ ਨੂੰ ਫੈਲਣ ਨੂੰ ਰੋਕ ਸਕਣਗੇ। ਨਾਲ ਹੀ ਇਸ ਨਾਲ ਕੋਰੋਨਾ ਦੀ ਚੇਨ ਤੋੜਨ 'ਚ ਮਦਦ ਮਿਲੇਗੀ।
ਇਸ ਪਲੇਟਫਾਰਮ ਰਾਹੀਂ ਕਰ ਸਕਦੇ ਹਨ ਦੇਸ਼ ਦੀ ਸੇਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੋਵਿਡ ਵਾਇਅਰ ਪਲੇਟਫਾਰਮ ਰਾਹੀਂ ਸਮਾਜਿਕ ਸਗੰਠਨ, ਸਥਾਨਕ ਪ੍ਰਸ਼ਾਸਨ ਅਤੇ ਸਿਵਲ ਸੋਸਾਇਤੀ ਦੇ ਮੈਂਬਰਸ ਇਕ ਦੂਜੇ ਨਾਲ ਜੁੜ ਸਕਣਗੇ। ਨਾਲ ਹੀ ਇਸ ਪਲੇਟਫਾਰਮ 'ਤੇ ਡਾਕਟਰ, ਨਰਸ ਆਸ਼ਾ ਕਰਮਚਾਰੀ, ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ. ਦੇ ਪੇਸ਼ੇਵਰਾਂ ਦੀ ਜਾਣਕਾਰੀ ਉਪਲੱਬਧ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਲੋਕ ਇਸ ਪਲੇਟਫਾਰਮ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰ ਸਕਦੇ ਹਨ।
ਦੱਸ ਦੇਈਏ ਕਿ ਲੋਕਾਂ ਨੂੰ ਇਸ ਵੈੱਬਸਾਈਟ 'ਤੇ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਇਸ ਪਲੇਟਫਾਰਮ 'ਤੇ ਸਾਰੇ ਸੂਬਿਆਂ ਦਾ ਡਾਟਾ ਉਪਲੱਬਧ ਹੈ। ਨਾਲ ਹੀ ਲੋਕ ਇਥੋ ਡਾਕਟਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉੱਥੇ, ਦੂਜੇ ਪਾਸੇ ਇਸ 'ਚ ਉਨ੍ਹਾਂ ਵਿਦਿਆਰਥੀ, ਡਾਕਟਰ,ਹਸਪਤਾਲ, ਰੇਲਵੇ ਹਸਪਤਾਲ ਦੇ ਕਰਮਚਾਰੀ, ਐਕਸ ਸਰਵਿਸਮੈਨ, ਲੈਬ ਦੇ ਕਰਮਚਾਰੀ, ਪੰਚਾਇਤ ਸਕੱਤਰ ਦੀ ਜਾਣਕਾਰੀ ਮੌਜੂਦ ਹੈ, ਜੋ ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ।
ਮਮਤਾ ਬੈਨਰਜੀ ਵਿਰੁੱਧ ਭਾਜਪਾ ਨੇਤਾਵਾਂ ਨੇ ਘਰ ਤੋਂ ਹੀ ਬੋਲਿਆ ਹੱਲਾ
NEXT STORY