ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਹੁਣ ਭਾਜਪਾ ਨੇਤਾਵਾਂ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਨਾਂ ਨੇਤਾਵਾਂ ਵਲੋਂ ਇਹ ਪ੍ਰਦਰਸ਼ਨ ਵੀਡੀਓ ਰਾਹੀਂ ਆਪਣੇ ਘਰਾਂ 'ਚ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਅਤੇ ਪੱਛਮੀ ਬੰਗਾਲ ਤੋਂ ਭਾਜਪਾ ਸੰਸਦ ਮੈਂਬਰ ਬਾਬੁਲ ਸੁਪ੍ਰਿਓ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਬੰਗਾਲ 'ਚ ਪਾਰਟੀ ਦੇ ਕੇਂਦਰੀ ਸੁਪਰਵਾਈਜ਼ਰ ਕੈਲਾਸ਼ ਵਿਜੇਵਰਗੀਯ ਸਮੇਤ ਕਈ ਨੇਤਾ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋ ਰਹੇ ਹਨ।
ਵਿਜੇਵਰਗੀਯ ਨੇ ਇੰਦੌਰ ਸਥਿਤ ਆਪਣੇ ਘਰ ਮਮਤਾ ਬੈਨਰਜੀ ਵਿਰੁੱਧ ਧਰਨਾ ਦਿੱਤਾ। ਵਿਜੇਵਰਗੀਯ ਨੇ ਕਿਹਾ ਕਿ ਐਤਵਾਰ ਨੂੰ 2 ਘੰਟੇ ਦੇ ਭਾਜਪਾ ਦੇ ਧਰਨੇ ਦਾ ਮਕਸਦ ਕੋਰੋਨਾ ਦੀ ਆੜ 'ਚ ਮਮਤਾ ਸਰਕਾਰ ਦੀ ਰਾਜਨੀਤੀ ਵੱਲ ਜਨਤਾ ਦਾ ਧਿਆਨ ਆਕਰਸ਼ਿਤ ਕਰਨਾ ਹੈ। ਉਹ ਮਰੀਜ਼ਾਂ ਦੇ ਅੰਕੜੇ ਲੁਕਾਉਣ ਦੇ ਨਾਲ ਕੇਂਦਰ ਵਲੋਂ ਗਰੀਬਾਂ ਲਈ ਭੇਜੇ ਗਏ ਮੁਫ਼ਤ ਰਾਸ਼ਨ ਨੂੰ ਵੀ ਖੁਰਦ-ਬੁਰਦ ਕਰਨ 'ਚ ਲੱਗੀ ਹੋਈ ਹੈ।
ਚੇਨਈ ਤੋਂ ਸਮੁੰਦਰੀ ਯਾਤਰਾ ਕਰ ਕੇ 38 ਮਛੇਰੇ ਪੁੱਜੇ ਓਡੀਸ਼ਾ, ਪ੍ਰਸ਼ਾਸਨ ਨੇ ਕੀਤਾ 'ਕੁਆਰੰਟੀਨ'
NEXT STORY