ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਪਾਕਿਸਤਾਨ ਦੀ ਜਨਤਾ ਨਾਲ ਕੋਈ ਝਗੜਾ ਨਹੀਂ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੀ ਲੜਾਈ ਅੱਤਵਾਦ ਵਿਰੁੱਧ ਹੈ। ਸ਼੍ਰੀ ਮੋਦੀ ਨੇ ਇਕ ਨਿਊਜ਼ ਚੈਨਲ ਦੇ ਇੰਟਰਵਿਊ 'ਚ ਕਿਹਾ ਕਿ ਜਿੱਥੇ ਤੱਕ ਭਾਰਤ ਦਾ ਸੰਬੰਧ ਹੈ, ਪਾਕਿਸਤਾਨ ਕੋਲ ਅੱਤਵਾਦ ਵਿਰੁੱਧ ਲੜਾਈ ਤੋਂ ਇਲਾਕਾ ਹੋਰ ਕੋਈ ਬਦਲ ਨਹੀਂ ਹੈ। ਮੋਦੀ ਨੇ ਕਿਹਾ,''ਸਾਡਾ ਪਾਕਿਸਤਾਨ ਦੀ ਜਨਤਾ ਨਾਲ ਕਦੇ ਝਗੜਾ ਨਹੀਂ ਸੀ ਅਤੇ ਅੱਜ ਵੀ ਨਹੀਂ ਹੈ।'' ਪੀ.ਐੱਮ. ਨੇ ਕਿਹਾ,''ਅਸੀਂ 26/11 ਨੂੰ ਲੈ ਕੇ ਸਾਰੀ ਸੂਚੀ, ਟੇਪ ਆਦਿ ਦੇ ਦਿੱਤੇ, ਉਹ ਅਪਰਾਧੀਆਂ ਵਿਰੁੱਧ ਕਾਰਵਾਈ ਕਰ ਸਕਦੇ ਹਨ ਅਤੇ ਉਸ ਨੂੰ ਸਾਨੂੰ ਸੌਂਪ ਸਕਦੇ ਹਨ, ਅਸੀਂ ਕਾਨੂੰਨੀ ਕਦਮ ਚੁੱਕਾਂਗੇ। ਜੈਸ਼-ਏ-ਮੁਹੰਮਦ ਨੇ ਇਸ ਨੂੰ ਸਪੱਸ਼ਟ ਰੂਪ ਨਾਲ ਕਿਹਾ ਕਿ ਹਾਂ ਅਸੀਂ ਇਹ ਕੀਤਾ ਹੈ ਅਤੇ ਉਦੋਂ ਵੀ ਤੁਸੀਂ (ਪਾਕਿਸਤਾਨ) ਕਾਰਵਾਈ ਨਹੀਂ ਕਰਦੇ ਹੋ।''
ਵਿਰੋਧੀਆਂ ਨੂੰ ਆਪਣੇ ਪੀ.ਐੱਮ. 'ਤੇ ਸ਼ੱਕ ਹੈ
ਪਾਕਿਸਤਾਨ ਨੇ ਹਮੇਸ਼ਾ ਹਰ ਅੱਤਵਾਦੀ ਹਮਲੇ ਤੋਂ ਬਾਅਦ ਭਰੋਸਾ ਦਿੱਤਾ ਕਿ ਉਹ ਠੋਸ ਕਾਰਵਾਈ ਕਰੇਗਾ ਪਰ ਉਹ ਅਜਿਹਾ ਨਹੀਂ ਕਰਦਾ ਹੈ। ਮੈਂ ਹੁਣ ਉਨ੍ਹਾਂ ਦੇ ਜਾਲ 'ਚ ਨਹੀਂ ਫਸਣਾ ਚਾਹੁੰਦਾ ਹਾਂ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਅਫਸੋਸ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਵਿਰੋਧੀਆਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਿਆਨਾਂ 'ਚ ਤਾਂ ਸਿਆਸਤ ਦਿਖਾਈ ਦਿੰਦੀ ਹੈ, ਜਦੋਂ ਕਿ ਉਨ੍ਹਾਂ ਨੂੰ ਆਪਣੇ ਹੀ ਪ੍ਰਧਾਨ ਮੰਤਰੀ 'ਤੇ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੂੰ ਅਜਿਹੇ ਲੋਕਾਂ ਨੂੰ ਪਛਾਣਨਾ ਚਾਹੀਦਾ।
ਪਿਛਲੀਆਂ ਸਰਕਾਰਾਂ ਲਈ ਰੱਖਿਆ ਸੌਦੇ ਏ.ਟੀ.ਐੱਮ. ਦੀ ਤਰ੍ਹਾਂ ਸਨ
ਇਕ ਪ੍ਰਸ਼ਨ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ,''ਇਸ ਦੇਸ਼ 'ਚ ਨਰਿੰਦਰ ਮੋਦੀ ਦੀ ਦੇਸ਼ਭਗਤੀ 'ਤੇ ਕੋਈ ਵੀ ਸ਼ੱਕ ਨਹੀਂ ਕਰ ਸਕਦਾ। ਕੋਈ ਪ੍ਰਸ਼ਨ ਨਹੀਂ ਚੁੱਕ ਸਕਦਾ।'' ਕਾਂਗਰਸ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਲਈ ਰੱਖਿਆ ਸੌਦੇ ਏ.ਟੀ.ਐੱਮ. ਦੀ ਤਰ੍ਹਾਂ ਹੁੰਦੇ ਸਨ। ਉਨ੍ਹਾਂ ਨੇ ਕਿਹਾ,''ਉਹ ਕਲਪਣਾ ਨਹੀਂ ਕਰ ਸਕਦੇ ਹਨ ਕਿ ਰੱਖਿਆ ਸੌਦੇ ਪਾਰਦਰਸ਼ਤਾ ਨਾਲ ਕੀਤੇ ਜਾ ਸਕਦੇ ਹਨ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੱਖਿਆ ਸੌਦਿਆਂ 'ਤੇ ਸਰਕਾਰ ਨਾਲ ਸਰਕਾਰ ਦੇ ਸਮਝਔਤੇ ਦੇ ਪੱਧਰ 'ਤੇ ਕੰਮ ਕਰੇਗੀ ਤਾਂ ਕਿ ਇਸ 'ਚ ਪਾਰਦਰਸ਼ਤਾ ਬਣੀ ਰਹੇ।
ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ
NEXT STORY