ਦੇਵਘਰ (ਵਾਰਤਾ)- ਝਾਰਖੰਡ 'ਚ ਯੋਜਨਾਵਾਂ ਦੀ ਸੌਗਾਤ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ ਬਾਬਾ ਦੀ ਨਗਰੀ ਦੇਵਘਰ 'ਚ ਰੋਡ ਸ਼ੋਅ ਕੀਤਾ। ਲੋਕਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਜ਼ਬਰਦਸਤ ਸੁਆਗਤ ਕੀਤਾ। ਇਸ ਦੌਰਾਨ ਲੋਕਾਂ ਨੇ 'ਹਰ-ਹਰ ਮੋਦੀ, ਘਰ-ਘਰ ਮੋਦੀ' ਦੇ ਨਾਅਰੇ ਵੀ ਲਗਾਏ। ਦੇਵਘਰ ਏਅਰਪੋਰਟ 'ਚ ਝਾਰਖੰਡ ਨੂੰ 16 ਹਜ਼ਾਰ 800 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬਾਬਾ ਵੈਧਨਾਥ ਧਾਮ ਮੰਦਰ ਲਈ ਨਿਕਲੇ। ਏਅਰਪੋਰਟ ਤੋਂ ਬਾਬਾਧਾਮ ਦੀ ਦੂਰੀ ਕਰੀਬ 11.50 ਕਿਲੋਮੀਟਰ ਹੈ ਅਤੇ ਇਸ ਦੌਰਾਨ ਰੋਡ ਸ਼ੋਅ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਪੂਰੀ ਜਨਤਾ ਦਾ ਆਭਾਰ ਜ਼ਾਹਰ ਕਰਦੇ ਹੋਏ ਬਾਬਾ ਮੰਦਰ ਪਹੁੰਚੇ।
ਇਹ ਵੀ ਪੜ੍ਹੋ : ਸ਼ਹਿਰੀ ਹਵਾਬਾਜ਼ੀ ਮੰਤਰੀ ਸਿੰਧੀਆ ਦਾ ਐਲਾਨ, ਝਾਰਖੰਡ ’ਚ ਜਲਦ ਹੋਣਗੇ 5 ਹਵਾਈ ਅੱਡੇ
ਰੋਡ ਸ਼ੋਅ 'ਚ ਕਈ ਥਾਂਵਾਂ 'ਤੇ ਪੀ.ਐੱਮ. ਮੋਦੀ ਆਪਣੇ ਵਾਹਨ ਤੋਂ ਬਾਹਰ ਨਿਕਲ ਲੋਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ। ਇਸ ਦੌਰਾਨ ਰਸਤੇ ਭਰ ਪ੍ਰਧਾਨ ਮੰਤਰੀ ਮੋਦੀ ਆਪਣੇ ਵਾਹਨ ਦੇ ਗੇਟ ਤੋਂ ਬਾਹਰ ਨਿਕਲ ਕੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਰਹੇ। ਏਅਰਪੋਰਟ ਤੋਂ ਲੈ ਕੇ ਬਾਬਾ ਮੰਦਰ ਤੱਕ ਸੜਕ ਦੇ ਦੋਹਾਂ ਪਾਸੇ ਲੋਕਾਂ ਦੀ ਭਾਰੀ ਭੀੜ ਨਜ਼ਰ ਆਈ। ਲੋਕ ਆਪਣੇ ਹੱਥਾਂ 'ਚ ਫੁੱਲ ਲੈ ਕੇ ਖੜ੍ਹੇ ਸਨ ਅਤੇ ਰਸਤੇ 'ਚ ਫੁੱਲਾਂ ਦੀਆਂ ਪੰਖੁੜੀਆਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਵੱਲ ਉਛਾਲ ਕੇ ਲੋਕ ਉਨ੍ਹਾਂ ਦਾ ਸੁਆਗਤ ਕਰਦੇ ਨਜ਼ਰ ਆਏ। ਕਈ ਥਾਂਵਾਂ 'ਤੇ ਭਾਜਪਾ ਮਹਿਲਾ ਮੋਰਚਾ ਦੀ ਵਰਕਰਾਂ ਇਕ ਹੀ ਰੰਗ ਦੀ ਸਾੜ੍ਹੀ ਪਹਿਨ ਕੇ ਪ੍ਰਧਾਨ ਮੰਤਰੀ ਦੇ ਸੁਆਗਤ 'ਚ ਜੁਟੀਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਾਂਗਰਸ ਨੇ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਬਜ਼ਰਵਰ ਕੀਤੇ ਨਿਯੁਕਤ
NEXT STORY