ਅਮਰੋਹਾ ਨਿਊਜ਼ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਇੱਕ ਜੂਨੀਅਰ ਹਾਈ ਸਕੂਲ ਵਿੱਚ ਪ੍ਰਿੰਸੀਪਲ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਪ੍ਰਿੰਸੀਪਲ ਸੰਜੀਵ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ 18 ਪੰਨਿਆਂ ਦਾ ਸੁਸਾਈਡ ਨੋਟ ਵੀ ਲਿਖਿਆ ਹੈ। ਖ਼ੁਦਕੁਸ਼ੀ ਨੋਟ ਵਿੱਚ ਪ੍ਰਿੰਸੀਪਲ ਨੇ ਖ਼ੁਦਕੁਸ਼ੀ ਲਈ ਸਕੂਲ ਦੇ ਦੋ ਅਧਿਆਪਕਾਂ ਅਤੇ ਬੀਐੱਸਏ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਆਪਣਾ ਦਰਦ ਬਿਆਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸੀਪਲ ਸਵੇਰੇ ਸਕੂਲ ਆਇਆ ਸੀ, ਜਿੱਥੇ ਉਸ ਨੇ ਸਕੂਲ ਦੇ ਦਫ਼ਤਰ ਵਿੱਚ ਫਾਹਾ ਲੈ ਲਿਆ। ਇਸ ਤੋਂ ਬਾਅਦ ਜਦੋਂ ਬਾਕੀ ਅਧਿਆਪਕ ਅਤੇ ਵਿਦਿਆਰਥੀ ਸਕੂਲ ਆਏ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ।
ਇਹ ਵੀ ਪੜ੍ਹੋ - ਦੀਵਾਲੀ-ਛੱਠ ਪੂਜਾ ਦੌਰਾਨ ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿੱਚ ਪ੍ਰਿੰਸੀਪਲ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਕਮਰੇ ਦੀ ਜਾਂਚ ਕੀਤੀ ਅਤੇ ਫਿਲਹਾਲ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੰਜੀਵ ਗਜਰੌਲਾ ਥਾਣਾ ਖੇਤਰ ਦੇ ਜੂਨੀਅਰ ਹਾਈ ਸਕੂਲ 'ਚ ਪ੍ਰਿੰਸੀਪਲ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਉਹ ਮੂਲ ਰੂਪ 'ਚ ਬਛਰਾਯੂੰ ਇਲਾਕੇ ਦੇ ਪਿੰਡ ਜਮਨਾਬਾਦ ਦਾ ਰਹਿਣ ਵਾਲਾ ਸੀ। ਮ੍ਰਿਤਕ ਪ੍ਰਿੰਸੀਪਲ ਦਾ 2019 ਤੋਂ ਸਕੂਲ ਦੇ ਇੱਕ ਸਾਥੀ ਅਧਿਆਪਕ ਨਾਲ ਝਗੜਾ ਚੱਲ ਰਿਹਾ ਸੀ। ਸੰਜੀਵ ਕੁਮਾਰ ਨੇ ਆਪਣੇ ਸੁਸਾਈਡ ਨੋਟ ਵਿੱਚ ਆਪਣੀ ਮੌਤ ਲਈ ਸਕੂਲ ਦੇ ਅਧਿਆਪਕ ਰਾਘਵੇਂਦਰ ਸਿੰਘ, ਸਰਿਤਾ ਸਿੰਘ ਅਤੇ ਬੀਐੱਸਏ ਮੈਡਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ - ਸਹੇਲੀ ਨੂੰ ਸਕੂਟਰੀ 'ਤੇ ਲੈ ਜਾਂਦੇ ਪਤੀ ਨੂੰ ਫੜ੍ਹਿਆ ਰੰਗੇ ਹੱਥੀਂ, ਕੁੜੀ ਕਹਿੰਦੀ-ਅਸੀਂ ਤਾਂ ਭੈਣ-ਭਰਾ
ਮ੍ਰਿਤਕ ਪ੍ਰਿੰਸੀਪਲ ਦੇ ਪੁੱਤਰ ਅਨੁਜ ਸਿੰਘ ਨੇ ਵੀ ਸਕੂਲ ਦੇ ਅਧਿਆਪਕਾਂ ’ਤੇ ਆਪਣੇ ਪਿਤਾ ’ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ। ਫਿਲਹਾਲ ਡੀਐੱਮ ਨੇ ਇਸ ਮਾਮਲੇ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ। ਮ੍ਰਿਤਕ ਪ੍ਰਿੰਸੀਪਲ ਨੇ ਸੁਸਾਈਡ ਨੋਟ ਵਿੱਚ ਤਿੰਨ ਲੋਕਾਂ ਦੇ ਨਾਂ ਦੱਸੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਰੂਪਤੀ ਲੱਡੂ ਵਿਵਾਦ : ਆਂਧਰਾ ਪ੍ਰਦੇਸ਼ ਨੇ ਰੋਕੀ SIT ਜਾਂਚ, ਦੱਸੀ ਇਹ ਵਜ੍ਹਾ
NEXT STORY