ਮੁੰਬਈ, (ਭਾਸ਼ਾ)- ‘ਸਿਮ ਸਵੈਪ’ ਸਾਈਬਰ ਧੋਖਾਦੇਹੀ ਕਾਰਨ ਮੁੰਬਈ ਦੀ ਇਕ ਨਿੱਜੀ ਕੰਪਨੀ ਦੇ ਮਾਲਕ ਵੱਲੋਂ ਗੁਆਏ ਗਏ 7.5 ਕਰੋੜ ਰੁਪਏ ’ਚੋਂ 4.65 ਕਰੋੜ ਰੁਪਏ ਪੁਲਸ ਨੇ ‘ਫ੍ਰੀਜ਼’ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਿਮ ਸਵੈਪ' ਧੋਖਾਦੇਹੀ ’ਚ ਘਪਲੇਬਾਜ਼ ਨੈੱਟਵਰਕ ਪ੍ਰਦਾਤਾ ਨੂੰ ਧੋਖਾ ਦੇ ਕੇ ਉਸ ਵਿਅਕਤੀ ਦੇ ਮੋਬਾਈਲ ਫ਼ੋਨ ਨੰਬਰ ਨੂੰ ਆਪਣੇ ਕੋਲ ਮੌਜੂਦ ਸਿਮ ਕਾਰਡ ਨਾਲ ਲਿੰਕ ਕਰਵਾ ਲੈਂਦੇ ਹਨ ਜਿਸ ਨੂੰ ਉਹ ਅਾਪਣਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬੈਂਕ ਵੱਲੋਂ ਅਸਲੀ ਵਿਅਕਤੀ ਨੂੰ ਭੇਜਿਆ ਗਿਆ ਓ. ਟੀ. ਪੀ. ਮਿਲ ਜਾਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਪਨਗਰ ਕੰਦੀਵਲੀ ’ਚ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਨੇ ਸੋਮਵਾਰ ਇਕ ਨਿੱਜੀ ਕੰਪਨੀ ਦੇ ਮਾਲਕ ਨਾਲ ਇਸੇ ਤਰ੍ਹਾਂ 7.5 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ। ਧੋਖਾ ਦੇਹੀ ਕਰਨ ਵਾਲਿਆਂ ਨੇ ‘ਸਿਮ ਸਵੈਪ’ ਦੀ ਮਦਦ ਨਾਲ ਕੰਪਨੀ ਦੇ ਬੈਂਕ ਖਾਤੇ ਤੱਕ ਪਹੁੰਚ ਕੀਤੀ ਅਤੇ ਕਈ ਅਣਅਧਿਕਾਰਤ ਲੈਣ-ਦੇਣ ਕੀਤੇ। ਕੁਝ ਹੀ ਮਿੰਟਾਂ ’ਚ ਕਈ ਬੈਂਕ ਖਾਤਿਆਂ ’ਚ ਪੈਸੇ ਟਰਾਂਸਫਰ ਹੋ ਗਏ।
ਉਨ੍ਹਾਂ ਦੱਸਿਆ ਕਿ ਧੋਖਾਦੇਹੀ ਦਾ ਪਤਾ ਲੱਗਣ ’ਤੇ ਕੰਪਨੀ ਦੇ ਮਾਲਕ ਨੇ ਸਾਈਬਰ ਹੈਲਪਲਾਈਨ 1930 ’ਤੇ ਫੋਨ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ।
ਰੱਖਿਆ ਸਕੱਤਰ ਨੇ ਲਾਂਚ ਕੀਤੀ ‘ਰਾਸ਼ਟਰਪਰਵ’ ਵੈੱਬਸਾਈਟ ਤੇ ਮੋਬਾਈਲ ਐਪ
NEXT STORY