ਨਵੀਂ ਦਿੱਲੀ- ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਵਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ 'ਚ ਭਾਰਤੀ ਅਰਥਵਿਵਸਥਾ ਲਈ ਇਕ ਆਸ਼ਾਵਾਦੀ ਨਜ਼ਰੀਆ ਸਾਹਮਣੇ ਆਇਆ ਹੈ, ਜਿਸ 'ਚ 75 ਫੀਸਦੀ ਕੰਪਨੀਆਂ ਦਾ ਮੰਨਣਾ ਹੈ ਕਿ ਮੌਜੂਦਾ ਮਾਹੌਲ ਨਿੱਜੀ ਨਿਵੇਸ਼ ਲਈ ਅਨੁਕੂਲ ਹੈ। 70 ਫੀਸਦੀ ਫਰਮਾਂ ਵਿੱਤੀ ਸਾਲ 26 ਵਿਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ, ਨੇੜਲੇ ਭਵਿੱਖ ਵਿਚ ਨਿੱਜੀ ਖੇਤਰ ਦੇ ਨਿਵੇਸ਼ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
CII ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਇਹ ਦੇਖਦੇ ਹੋਏ ਕਿ ਸਰਵੇਖਣ 'ਚ ਸ਼ਾਮਲ 70 ਫ਼ੀਸਦੀ ਫਰਮਾਂ ਨੇ ਕਿਹਾ ਕਿ ਉਹ ਵਿੱਤੀ ਸਾਲ 26 ਵਿਚ ਨਿਵੇਸ਼ ਕਰਨਗੇ, ਅਗਲੀਆਂ ਕੁਝ ਤਿਮਾਹੀਆਂ ਵਿੱਚ ਨਿੱਜੀ ਨਿਵੇਸ਼ ਵਧ ਸਕਦਾ ਹੈ। CII ਨੇ ਨਿੱਜੀ ਖੇਤਰ ਦੇ ਨਿਵੇਸ਼, ਰੁਜ਼ਗਾਰ ਅਤੇ ਉਜਰਤ ਰੁਝਾਨਾਂ 'ਚ ਵਾਧੇ ਦਾ ਮੁਲਾਂਕਣ ਕਰਨ ਲਈ ਇਕ ਉਦਯੋਗ ਸਰਵੇਖਣ ਸ਼ੁਰੂ ਕੀਤਾ। ਰੁਜ਼ਗਾਰ ਸਿਰਜਣਾ ਨੀਤੀ ਵਿਚਾਰ-ਵਟਾਂਦਰੇ ਦਾ ਕੇਂਦਰ ਬਿੰਦੂ ਬਣ ਗਿਆ ਹੈ। ਸਰਵੇਖਣ ਦਰਸਾਉਂਦਾ ਹੈ ਕਿ 97 ਫ਼ੀਸਦੀ ਫਰਮਾਂ ਨੂੰ ਵਿੱਤੀ ਸਾਲ 25 ਅਤੇ ਵਿੱਤੀ ਸਾਲ 26 ਵਿਚ ਰੁਜ਼ਗਾਰ ਵਧਣ ਦੀ ਉਮੀਦ ਹੈ। ਪਿਛਲੇ ਤਿੰਨ ਸਾਲਾਂ ਵਿਚ 79 ਫ਼ੀਸਦੀ ਉੱਤਰਦਾਤਾਵਾਂ ਨੇ ਆਪਣੇ ਕਰਮਚਾਰੀਆਂ ਵਿਚ ਵਾਧਾ ਦਰਜ ਕੀਤਾ ਹੈ।
42 ਤੋਂ 46 ਫ਼ੀਸਦੀ ਫਰਮਾਂ ਨੂੰ ਵਿੱਤੀ ਸਾਲ 25 ਅਤੇ ਵਿੱਤੀ ਸਾਲ 26 ਵਿਚ ਰੁਜ਼ਗਾਰ 'ਚ 10 ਤੋਂ 20 ਫ਼ੀਸਦੀ ਵਾਧੇ ਦੀ ਉਮੀਦ ਹੈ, ਜਦੋਂ ਕਿ 31 ਤੋਂ 36 ਫ਼ੀਸਦੀ 10 ਫ਼ੀਸਦੀ ਤੱਕ ਵਾਧੇ ਦੀ ਉਮੀਦ ਕਰਦੇ ਹਨ। ਅਗਲੇ ਸਾਲ ਨਿਰਮਾਣ ਅਤੇ ਸੇਵਾ ਖੇਤਰਾਂ 'ਚ ਸਿੱਧੇ ਰੁਜ਼ਗਾਰ 'ਚ 15 ਤੋਂ 22 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਇਨ੍ਹਾਂ ਸੈਕਟਰਾਂ ਵਿਚ ਅਸਿੱਧੇ ਰੁਜ਼ਗਾਰ 'ਚ ਲਗਭਗ 14 ਫੀਸਦੀ ਵਾਧਾ ਹੋਣ ਦਾ ਅਨੁਮਾਨ ਹੈ। CII ਨੇ ਕਿਹਾ ਕਿ 2047 ਤੱਕ "ਵਿਕਸਿਤ ਭਾਰਤ" ਦਾ ਵਿਜ਼ਨ ਚੰਗੀ ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਦੇ ਮਹੱਤਵਪੂਰਨ ਟੀਚੇ 'ਤੇ ਨਿਰਭਰ ਕਰਦਾ ਹੈ।
ਲਖੀਮਪੁਰ ਖੀਰੀ ਮਾਮਲਾ: ਅਦਾਲਤ ਨੇ UP ਪੁਲਸ ਤੋਂ ਮੰਗੀ ਰਿਪੋਰਟ
NEXT STORY