ਹੋਡਲ — ਸਿੱਖਿਆ ਵਿਭਾਗ ਨੇ ਸਾਰੇ ਨਿੱਜੀ ਸਕੂਲਾਂ ਅਤੇ ਸਰਕਾਰੀ ਸਕੂਲਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਛੁੱਟੀ ਰੱਖਣ ਦੇ ਆਦੇਸ਼ ਦਿੱਤੇ। ਪਰ ਕੁਝ ਨਿੱਜੀ ਸਕੂਲਾਂ ਵਾਲਿਆਂ ਨੇ ਆਦੇਸ਼ਾਂ ਨੂੰ ਹਵਾ ਕਰਦੇ ਹੋਏ ਸਕੂਲਾਂ ਦੀ ਪੜਾਈ ਜਾਰੀ ਰੱਖੀ। ਨਿਰਦੇਸ਼ਾਂ ਅਨੁਸਾਰ ਜਿਸ ਦਿਨ ਵੀ ਸਰਕਾਰੀ ਛੁੱਟੀ ਹੁੰਦੀ ਹੈ ਉਸ ਦਿਨ, ਸਾਰੇ ਸਕੂਲਾਂ 'ਚ ਛੁੱਟੀ ਹੋਣੀ ਚਾਹੀਦੀ ਹੈ ਪਰ ਇਥੇ ਤਾਂ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ।

ਗੁਰੂ ਨਾਨਕ ਦੇਵ ਜੀ ਦੇ ਗੁਰ ਪੂਰਬ ਦੇ ਦਿਨ ਵੀ ਸਕੂਲਾਂ 'ਚ ਛੁੱਟੀ ਨਾ ਰੱਖ ਕੇ ਸਕੂਲ ਵਾਲਿਆਂ ਨੇ ਪ੍ਰਸ਼ਾਸਨ ਨੂੰ ਅੰਗੂਠਾ ਦਿਖਾਇਆ ਹੈ। ਇਨ੍ਹਾਂ 'ਚ ਹੋਡਲ ਦੇ ਐੱਲ.ਐੱਚ.ਸੀ. ਸਕੂਲ, ਜੇਡੀਬੀ ਪਬਲਿਕ ਸਕੂਲ, ਐੱਨ.ਐੱਚ.ਸੀ. ਅਤੇ ਵਿਦਿਆਨੰਦ ਸਕੂਲ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜਦੋਂ ਮੀਡੀਆ ਵਾਲੇ ਸਕੂਲ ਪੁੱਜੇ ਤਾਂ ਅਧਿਆਪਕ ਆਪਣੇ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਅੱਜ ਛੱਟੀ ਹੈ। ਇਸ ਲਈ ਅਸੀਂ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ ਕਿ ਅੱਜ ਛੁੱਟੀ ਹੈ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਸਕੂਲ ਦੇ ਅਧਿਆਪਕਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਸਕੂਲ 'ਚ ਛੁੱਟੀ ਕਿਸ ਦਿਨ ਹੁੰਦੀ ਹੈ, ਤਾਂ ਉਸ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਕੀ ਪੜਾਉਂਦੇ ਹੋਣਗੇ ਅਤੇ ਕੀ ਯਾਦ ਰੱਖਦੇ ਹੋਣਗੇ। ਵੈਸੇ ਸਿੱਖਿਆ ਵਿਭਾਗ ਨੇ ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਇਹ ਕਾਰਵਾਈ ਕਿਸ ਹੱਦ ਤੱਕ ਹੁੰਦੀ ਹੈ। ਇਸ ਦਾ ਵੀ ਪਤਾ ਜਲਦੀ ਹੀ ਲੱਗ ਜਾਵੇਗਾ।
ਕੰਨੌਜ 'ਚ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਪਲਟੀ ਕਾਰ, 6 ਦੀ ਦਰਦਨਾਕ ਮੌਤ
NEXT STORY