ਕਲਬੁਰਗੀ (ਕਰਨਾਟਕ) : ਕਰਨਾਟਕ ਦੇ ਮੰਤਰੀ ਪ੍ਰਿਅੰਕ ਖੜਗੇ ਨੇ ਸੋਮਵਾਰ ਨੂੰ ਕਿਹਾ ਕਿ ਸਿੱਖ, ਜੈਨ, ਬੋਧੀ ਅਤੇ ਲਿੰਗਾਇਤ ਧਰਮ ਸਾਰੇ ਭਾਰਤ ’ਚ ਵੱਖ-ਵੱਖ ਧਰਮਾਂ ਵਜੋਂ ਪੈਦਾ ਹੋਏ, ਕਿਉਂਕਿ ਹਿੰਦੂ ਧਰਮ ਨੇ ਸਮਾਜ ਦੇ ਕੁਝ ਵਰਗਾਂ ਨੂੰ ‘ਸਨਮਾਨਜਨਕ ਜਗ੍ਹਾ’ ਨਹੀਂ ਦਿੱਤੀ। ਖੜਗੇ ਭਾਜਪਾ ਦੇ ਕੁਝ ਨੇਤਾਵਾਂ ਵੱਲੋਂ ਮੁੱਖ ਮੰਤਰੀ ਸਿੱਧਰਮਈਆ ਦੀ ਆਲੋਚਨਾ ਕੀਤੇ ਜਾਣ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਦਰਅਸਲ, ਸਿੱਧਰਮੀਆ ਨੇ ਹਿੰਦੂ ਸਮਾਜ ’ਚ ਅਸਮਾਨਤਾ ਅਤੇ ਜਾਤੀਵਾਦ ’ਤੇ ਟਿੱਪਣੀ ਕੀਤੀ ਸੀ ਅਤੇ ਇਸ ’ਤੇ ਸੂਬਾ ਭਾਜਪਾ ਪ੍ਰਧਾਨ ਬੀ. ਵਾਈ. ਵਿਜੇਂਦਰ ਅਤੇ ਵਿਧਾਨ ਕੌਂਸਲ ਮੈਂਬਰ (ਐੱਮ. ਐੱਲ. ਸੀ.) ਸੀ. ਟੀ. ਰਵੀ ਨੇ ਸੂਬਾ ਸਰਕਾਰ ’ਤੇ ਆਪਣੀਆਂ ਨੀਤੀਆਂ ਰਾਹੀਂ ਧਰਮ ਤਬਦੀਲੀ ਨੂੰ ਉਤਸ਼ਾਹ ਦੇਣ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ : '25 ਬੱਚੇ ਪੈਦਾ ਕਰੋ, ਫਿਰ ਤਿੰਨ ਤਲਾਕ!', ਸਵਾਮੀ ਰਾਮਭਦਰਚਾਰੀਆ ਦੇ ਵਿਵਾਦਪੂਰਨ ਬਿਆਨ 'ਤੇ ਭਾਰੀ ਹੰਗਾਮਾ
ਪ੍ਰਿਅੰਕ ਖੜਗੇ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੁੱਛਿਆ, ‘‘ਚਾਰ ਵਰਣ ਵਿਵਸਥਾ ਕੀ ਹੈ? ਕੀ ਇਹ ਕਿਸੇ ਹੋਰ ਧਰਮ ’ਚ ਹੈ? ਇਹ ਸਿਰਫ ਹਿੰਦੂ ਧਰਮ ’ਚ ਹੈ। ਬਾਬਾ ਸਾਹਿਬ ਅੰਬੇਡਕਰ ਨੇ ਨਾਅਰਾ ਦਿੱਤਾ ਸੀ ਕਿ ਹਿੰਦੂ ਵਜੋਂ ਪੈਦਾ ਹੋਣਾ ਮੇਰੇ ਹੱਥ ’ਚ ਨਹੀਂ ਹੈ ਪਰ ਮੈਂ ਹਿੰਦੂ ਵਜੋਂ ਨਹੀਂ ਮਰਾਂਗਾ। ਕਿਉਂ? ਵਰਣ ਵਿਵਸਥਾ ਕਾਰਨ।’’ ਪ੍ਰਿਅੰਕ ਖੜਗੇ ਨੇ ਕਿਹਾ, ‘‘ਲੋਕਾਂ ਦੀ ਕੋਈ ਕਦਰ ਨਹੀਂ ਸੀ, ਵੱਖ-ਵੱਖ ਜਾਤੀਆਂ ਵਿਵਸਥਾ ਤੋਂ ਅਲੱਗ-ਥਲੱਗ ਮਹਿਸੂਸ ਕਰਦੀਆਂ ਸਨ। ਭਾਰਤ ’ਚ ਜਿੰਨੇ ਵੀ ਧਰਮ ਪੈਦਾ ਹੋਏ ਹਨ, ਉਹ ਸਾਰੇ ਇਸ ਅਸਮਾਨਤਾ ਦੇ ਖਿਲਾਫ ਪੈਦਾ ਹੋਏ ਹਨ।’’
ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਬਰਾਮਦ ਦੇ 50 ਫ਼ੀਸਦੀ ਆਰਡਰ ਰੱਦ', CM ਨਾਇਡੂ ਨੇ ਅਮਰੀਕੀ ਟੈਰਿਫ਼ ’ਤੇ ਕੇਂਦਰੀ ਮੰਤਰੀਆਂ ਨੂੰ ਲਿਖੀ ਚਿੱਠੀ
NEXT STORY