ਨਵੀਂ ਦਿੱਲੀ (ਕਮਲ) : ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਮਾਮਲੇ 'ਚ ਦਿੱਲੀ ਪੁਲਸ ਵਲੋਂ ਰਵਿਦਾਸ ਭਾਈਚਾਰੇ 'ਤੇ ਕੀਤੇ ਲਾਠੀਚਾਰਜ ਦਾ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਲੋਂ ਵਿਰੋਧ ਕੀਤਾ ਗਿਆ ਹੈ ਅਤੇ ਭਾਜਪਾ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਭਾਜਪਾ ਸਰਕਾਰ ਪਹਿਲਾਂ ਕਰੋੜਾਂ ਦਲਿਤ ਭੈਣ-ਭਰਾਵਾਂ ਦੇ ਸੱਭਿਆਚਾਰ ਅਤੇ ਵਿਰਾਸਤ ਦੇ ਪ੍ਰਤੀਕ ਗੁਰੂ ਰਵਿਦਸ ਮੰਦਰ ਨਾਲ ਖਿਲਵਾੜ ਕਰਦੀ ਹੈ ਅਤੇ ਜਦੋਂ ਹਜ਼ਾਰਾਂ ਦਲਿਤ ਭੈਣ-ਭਰਾ ਆਪਣੀ ਆਵਾਜ਼ ਚੁੱਕਣ ਲਈ ਦਿੱਲੀ ਪੁੱਜਦੇ ਹਨ ਤਾਂ ਉਨ੍ਹਾਂ 'ਤੇ ਡਾਂਗਾਂ ਵਰ੍ਹਾਉਂਦੀ ਹੈ ਅਤੇ ਹੰਝੂ ਗੈਸ ਛੱਡਦੀ ਹੈ, ਬੇਕਸੂਰਾਂ ਨੂੰ ਗ੍ਰਿਫਤਾਰ ਕਰਦੀ ਹੈ, ਜੋ ਕਿ ਸਰਾਸਰ ਗਲਤ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦਲਿਤਾਂ ਦੀ ਆਵਾਜ਼ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਜਜ਼ਬਾਤੀ ਮਾਮਲਾ ਹੈ ਅਤੇ ਇਸ ਦਾ ਆਦਰ ੋਹੋਣਾ ਚਾਹੀਦਾ ਹੈ।
ਜਾਣੋ ਕੀ ਹੈ INX ਮੀਡੀਆ ਮਾਮਲਾ, ਜਿਸ ਕਾਰਨ ਚਿਦਾਂਬਰਮ ਹੋਏ ਗ੍ਰਿਫਤਾਰ
NEXT STORY