ਲਖਨਊ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁਨਕਰਾਂ ਦੀ ਸਮੱਸਿਆ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਚਿੱਠੀ ਲਿਖੀ ਹੈ ਅਤੇ ਸਰਕਾਰ ਤੋਂ ਬੁਨਕਰਾਂ ਦੇ ਹਿੱਤਾਂ ਦੀ ਰੱਖਿਆ ਦੀ ਮੰਗ ਕੀਤੀ ਹੈ। ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕੀਤਾ,''ਦੁਨੀਆ 'ਚ ਬਨਾਰਸ ਦਾ ਨਾਂ ਮਸ਼ਹੂਰ ਕਰਨ ਵਾਲੇ ਬੁਨਕਰਾਂ ਨੂੰ ਫਲੈਟ ਰੇਟ 'ਤੇ ਬਿਜਲੀ ਅਤੇ ਪੁਰਾਣੇ ਦਰ 'ਤੇ ਬਕਾਇਆ ਭੁਗਤਾਨ ਲਾਗੂ ਕਰ ਕੇ ਬੁਨਕਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ।'' ਕਾਂਗਰਸ ਦੀ ਜਨਰਲ ਸਕੱਤਰ ਨੇ ਚਿੱਠੀ 'ਚ ਲਿਖਿਆ ਹੈ,''ਪਿਛਲੇ ਕੁਝ ਸਮੇਂ ਤੋਂ ਵਾਰਾਣਸੀ ਦੇ ਬੁਨਕਰ ਪਰੇਸ਼ਾਨ ਹਨ। ਪੂਰੀ ਦੁਨੀਆ 'ਚ ਮਸ਼ਹੂਰ ਬਨਾਰਸੀ ਸਾੜੀਆਂ ਦੇ ਬੁਨਕਰਾਂ ਦੇ ਪਰਿਵਾਰ ਦਾਣੇ-ਦਾਣੇ ਨੂੰ ਮੋਹਤਾਜ ਹੋ ਗਏ ਹਨ। ਕੋਰੋਨਾ ਮਹਾਮਾਰੀ ਅਤੇ ਸਰਕਾਰੀ ਨੀਤੀਆਂ ਕਾਰਨ ਉਨ੍ਹਾਂ ਦਾ ਪੂਰਾ ਕਾਰੋਬਾਰ ਚੌਪਟ ਹੋ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਹਸਤਕਲਾ ਨੇ ਸਦੀਆਂ ਤੋਂ ਉੱਤਰ ਪ੍ਰਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਸਰਕਾਰ ਨੂੰ ਇਸ ਕਠਿਨ ਦੌਰ 'ਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।''
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸਮਰਿਤੀ ਇਰਾਨੀ ਹੋਈ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਉਨ੍ਹਾਂ ਨੇ ਲਿਖਿਆ,''ਯੂ.ਪੀ.ਏ. ਸਰਕਾਰ ਨੇ 2006 'ਚ ਬੁਨਕਰਾਂ ਲਈ ਫਲੈਟ ਰੇਟ 'ਤੇ ਬਿਜਲੀ ਦੇਣ ਦੀ ਯੋਜਨਾ ਲਾਗੂ ਕੀਤੀ ਸੀ ਪਰ ਤੁਹਾਡੀ ਸਰਕਾਰ ਇਹ ਯੋਜਨਾ ਖਤਮ ਕਰ ਕੇ ਬੁਨਕਰਾਂ ਦੇ ਨਾਲ ਨਾਇਨਸਾਫ਼ੀ ਕਰ ਰਹੀ ਹੈ। ਮਨਮਾਨੇ ਬਿਜਲੀ ਦੇ ਰੇਟ ਵਿਰੁੱਧ ਹੜਤਾਲ 'ਤੇ ਗਏ ਬੁਨਕਰਾਂ ਨੂੰ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਸਮੱਸਿਆਵਾਂ ਦੇ ਹੱਲ ਦੀ ਕੋਈ ਕੋਸ਼ਿਸ਼ ਨਹੀਂ ਹੋਈ।'' ਸ਼੍ਰੀਮਤੀ ਵਾਡਰਾ ਨੇ ਮੰਗ ਕੀਤੀ ਕਿ ਬੁਨਕਰਾਂ ਨੂੰ ਫਲੈਟ ਰੇਟ 'ਤੇ ਬਿਜਲੀ ਦੇਣ ਦੀ ਯੋਜਨਾ ਨੂੰ ਬਹਾਲ ਕੀਤੀ ਜਾਵੇ। ਫਰਜ਼ੀ ਬਕਾਇਆ ਦੇ ਨਾਂ 'ਤੇ ਬੁਨਕਰਾਂ ਦਾ ਉਤਪੀੜਨ ਬੰਦ ਕੀਤਾ ਜਾਵੇ ਅਤੇ ਬੁਨਕਰਾਂ ਦੇ ਬਿਜਲੀ ਕਨੈਕਸ਼ਨ ਨਾ ਕੱਟੇ ਜਾਣ ਸਗੋਂ ਜੋ ਕਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਇਹ ਵੀ ਪੜ੍ਹੋ : ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਨੇ ਫਿਰ ਕੀਤੀ ਕਾਰਵਾਈ, ਕਸ਼ਮੀਰ ਅਤੇ ਦਿੱਲੀ 'ਚ ਕਈ ਥਾਂਵਾਂ 'ਤੇ ਮਾਰਿਆ ਛਾਪਾ
ਦੇਸ਼ 'ਚ ਕਿੰਨੌਰ ਦੇ ਖੁਸ਼ਬੂਦਾਰ ਸੇਬ ਦੀ ਮੰਗ ਵਧੀ, ਹੁਣ ਤੱਕ 25 ਲੱਖ ਤੋਂ ਵੱਧ ਪੇਟੀਆਂ ਮੰਡੀਆਂ 'ਚ ਭੇਜੀਆਂ
NEXT STORY