ਨਵੀਂ ਦਿੱਲੀ, (ਇੰਟ.)– ਉੱਤਰ ਪ੍ਰਦੇਸ਼ ਦੇ ਬਸਤੀ ਹਲਕੇ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਰੀਸ਼ ਦਿਵੇਦੀ ਨੇ ਐਤਵਾਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਹਿਰਾਵੇ ਨੂੰ ਲੈ ਕੇ ਇਕ ਵਾਦ-ਵਿਵਾਦ ਵਾਲਾ ਬਿਆਨ ਦਿੱਤਾ। ਇਥੇ ਇਕ ਪ੍ਰੋਗਰਾਮ ਦੌਰਾਨ ਦਿਵੇਦੀ ਨੇ ਪ੍ਰਿਯੰਕਾ ਦੇ ਪਹਿਰਾਵੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਉਹ ਦਿੱਲੀ ’ਚ ਹੁੰਦੀ ਹੈ ਤਾਂ ਜੀਨ ਤੇ ਟੌਪ ’ਚ ਰਹਿੰਦੀ ਹੈ ਅਤੇ ਜਦੋਂ ਰਾਏਬਰੇਲੀ ਜਾਂ ਅਮੇਠੀ ਹਲਕੇ ’ਚ ਆਉਂਦੀ ਹੈ ਤਾਂ ਸਾੜ੍ਹੀ ਪਹਿਨ ਕੇ ਤੇ ਸਿੰਧੂਰ ਲਾ ਕੇ ਆਉਂਦੀ ਹੈ। ਦਿਵੇਦੀ ਕੋਲੋਂ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਪ੍ਰਿਯੰਕਾ ਦੇ ਸਿਆਸਤ ’ਚ ਆਉਣ ਨਾਲ ਪੁਰਵਾਂਚਲ ਦੀ ਸਿਆਸਤ ’ਤੇ ਕੀ ਅਸਰ ਪਵੇਗਾ ਤਾਂ ਉਨ੍ਹਾਂ ਕਿਹਾ ਕਿ ਰਾਹੁਲ ਸਿਆਸਤ ’ਚ ਫੇਲ ਹੈ ਤੇ ਪ੍ਰਿਯੰਕਾ ਵੀ ਫੇਲ ਹੋਵੇਗੀ।
ਪ੍ਰਿਯੰਕਾ ਵਲੋਂ ਚੋਣ ਲੜਨ ਦਾ ਫੈਸਲਾ ਲੋਕ ਕਰਨਗੇ : ਰਾਜ ਬੱਬਰ
NEXT STORY