ਵਾਰਾਣਸੀ, (ਭਾਸ਼ਾ)- ਸ਼ਿਵਰਾਤਰੀ ਤੇ ਸਾਉਣ ਦੇ ਸ਼ੁੱਕਰਵਾਰ ਦੀ ਨਮਾਜ਼ ਨੂੰ ਲੈ ਕੇ ਵਾਰਾਣਸੀ ’ਚ ਮਾਹੌਲ ਗਰਮ ਹੋ ਗਿਆ ਹੈ। 500 ਤੋਂ ਵੱਧ ਨਮਾਜ਼ੀਆਂ ਨੇ ਗਿਆਨਵਾਪੀ ਦੇ ਬਾਹਰ ਹੰਗਾਮਾ ਕੀਤਾ। ਨਮਾਜ਼ੀਆਂ ਨੇ ਗਿਆਨਵਾਪੀ ’ਚ ਨਮਾਜ਼ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ। ਹੰਗਾਮੇ ਦੀ ਸੂਚਨਾ ਮਿਲਣ ’ਤੇ ਫੋਰਸ ਮੌਕੇ ’ਤੇ ਪਹੁੰਚ ਗਈ।
ਇਸ ਦੌਰਾਨ ਪੁਲਸ ਮੁਲਾਜ਼ਮਾਂ ਤੇ ਨਮਾਜ਼ੀਆਂ ਵਿਚਾਲੇ ਤਕਰਾਰ ਵੀ ਹੋਈ। ਸ਼ਹਿਰ ਦੇ ਮੁਫਤੀ ਹੜਤਾਲ ’ਤੇ ਬੈਠ ਗਏ। 150 ਨਮਾਜ਼ੀ ਗਿਆਨਵਾਪੀ ਦੇ ਅੰਦਰ ਪਹੁੰਚ ਗਏ । ਉਨ੍ਹਾਂ ਨਮਾਜ਼ ਦਾ ਬਾਈਕਾਟ ਕੀਤਾ।
ਅਸਲ ’ਚ ਪ੍ਰਸ਼ਾਸਨ ਵੀਰਵਾਰ ਕਾਸ਼ੀ ਵਿਸ਼ਵਨਾਥ ਧਾਮ ਦੇ ਗੇਟ ਨੰਬਰ 4 ਨਾਲ ਲੱਗਦੇ ਗਿਆਨਵਾਪੀ ਦੇ ਨਮਾਜ਼ੀਆਂ ਲਈ ਇਕ ਨਵਾਂ ਆਰਜ਼ੀ ਗੇਟ ਬਣਾ ਰਿਹਾ ਸੀ। ਜਦੋਂ ਨਮਾਜ਼ੀਆਂ ਨੇ ਇਸ ਨੂੰ ਨਵੀਂ ਰਵਾਇਤ ਦੱਸਦੇ ਹੋਏ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਨੇ ਗੇਟ ਬਣਾਉਣ ਦਾ ਫੈਸਲਾ ਵਾਪਸ ਲੈ ਲਿਆ।
ਹਾਲਾਂਕਿ, ਗੇਟ ਦਾ ਫਰੇਮ ਬਣਾ ਲਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਸ ਨੂੰ ਵੀ ਰਾਤ ਨੂੰ ਹਟਾ ਦਿੱਤਾ ਜਾਵੇਗਾ। ਨਮਾਜ਼ੀ ਸ਼ੁੱਕਰਵਾਰ ਦੁਪਹਿਰ ਨੂੰ ਪਹੁੰਚੇ। ਉਨ੍ਹਾਂ ਵੇਖਿਆ ਕਿ ਗੇਟ ਦਾ ਫਰੇਮ ਉਥੋਂ ਹਟਾਇਆ ਨਹੀਂ ਗਿਆ ਸੀ।
ਇਸ ’ਤੇ ਉਨ੍ਹਾਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸ਼ਹਿਰ ਦੇ ਮੁਫਤੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਅਗਲੇ ਸ਼ੁੱਕਰਵਾਰ 9 ਅਗਸਤ ਤੱਕ ਗੇਟ ਦੇ ਫਰੇਮ ਨੂੰ ਨਾ ਹਟਾਇਆ ਗਿਆ ਤਾਂ ਨਮਾਜ਼ ਦਾ ਬਾਈਕਾਟ ਕੀਤਾ ਜਾਵੇਗਾ।
ਸਰਕਾਰ ਦੀ ਵੱਡੀ ਕਾਰਵਾਈ, ਹਟਾਏ ਗਏ BSF ਦੇ ਡੀਜੀ ਅਤੇ ਸਪੈਸ਼ਲ ਡੀਜੀ
NEXT STORY