ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਲੈ ਕੇ ਸੰਸਦ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਅਤੇ ਸੰਸਦ ਭਵਨ ਦੇ 'ਮਕਰ ਦੁਆਰ' ਨੇੜੇ ਧਰਨਾ ਪ੍ਰਦਰਸ਼ਨ ਕੀਤਾ।
ਮੌਜੂਦਾ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਲੋਕ ਸਭਾ ਮੈਂਬਰ ਅਤੇ ਕਾਂਗਰਸ ਨੇਤਾ ਮਣੀਕਮ ਟੈਗੋਰ ਨੇ ਕਿਹਾ ਕਿ ਸਾਡੀ ਮੰਗ ਰਹੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਦਨ ਵਿਚ ਬਿਆਨ ਦੇਣਾ ਚਾਹੀਦਾ ਹੈ। ਉਹ ਸਦਨ 'ਚ ਨਹੀਂ ਆ ਰਹੇ ਹਨ। ਉਨ੍ਹਾਂ ਨੂੰ ਬਿਆਨ ਦੇਣਾ ਚਾਹੀਦਾ ਹੈ। ਉਹ ਅਜਿਹਾ ਨਹੀਂ ਕਰ ਰਹੇ ਹਨ ਕਿਉਂਕਿ ਉਹ ਸੰਸਦ ਵਿਚ ਆਉਣ ਤੋਂ ਡਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਤੰਤਰੀ ਪ੍ਰਕਿਰਿਆ ਅਤੇ ਨਿਆਂ ਲਈ ਪ੍ਰਦਰਸ਼ਨ ਜਾਰੀ ਰੱਖਾਂਗੇ।
ਦੱਸ ਦੇਈਏ ਕਿ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਦੇ ਮੁੱਦੇ 'ਤੇ ਹੰਗਾਮੇ ਦੌਰਾਨ ਮਾੜੇ ਵਿਵਹਾਰ ਅਤੇ ਆਸਨ ਦੀ ਉਲੰਘਣਾ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਕੁੱਲ 14 ਮੈਂਬਰਾਂ ਨੂੰ ਮੌਜੂਦਾ ਸੰਸਦ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿਚ ਲੋਕ ਸਭਾ ਦੇ 13 ਮੈਂਬਰ ਸ਼ਾਮਲ ਹਨ। ਰਾਜ ਸਭਾ ਵਿਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓਬ੍ਰਾਇਨ ਨੂੰ ਮੁਅੱਤਲ ਕੀਤਾ ਗਿਆ ਹੈ।
ਲੋਕ ਸਭਾ ਵਿਚ ਕਾਂਗਰਸ ਦੇ ਵੀ.ਕੇ. ਸ਼੍ਰੀਕੰਦਨ, ਬੇਨੀ ਬੇਹਾਨਨ, ਮੁਹੰਮਦ ਜਾਵੇਦ, ਮਣੀਕਮ ਟੈਗੋਰ, ਟੀ. ਐੱਨ ਪ੍ਰਤਾਪਨ, ਹਿਬੀ ਈਡੇਨ, ਜੋਤੀਮਣੀ, ਰਾਮਿਆ ਹਰੀਦਾਸ ਅਤੇ ਡੀਨ ਕੁਰੀਆਕੋਸ, DMK ਦੇ ਕਨੀਮੋਝੀ, ਸੀ. ਪੀ. ਆਈ (ਐਮ) ਦੇ ਐਸ. ਵੈਂਕਟੇਸ਼ਨ ਅਤੇ ਪੀ. ਆਰ. ਨਟਰਾਜਨ ਅਤੇ ਸੀ. ਪੀ. ਆਈ ਦੇ ਕੇ. ਸੁਬਾਰਾਇਣ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੀਨਾਕਸ਼ੀ ਲੇਖੀ ਨੇ ਕੀਤਾ ਆਪਣੇ ਜਵਾਬ ਦਾ ਬਚਾਅ
NEXT STORY