ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੀਣ ਵਾਲੇ ਪਾਣੀ ਦੀ ਘਾਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਅਤੇ ਪੁਲਸ ਦਰਮਿਆਨ ਸ਼ੁੱਕਰਵਾਰ ਨੂੰ ਝੜਪ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵਲੋਂ ਪਥਰਾਅ ਕੀਤੇ ਜਾਣ 'ਤੇ ਭਾਜਪਾ ਦੇ ਆਗੂਆਂ ਦੇ ਨਿੱਜੀ ਸੁਰੱਖਿਆ (ਪੀ.ਐੱਸ.ਓ.) ਵੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੱਟਨ ਦੇ ਮੀਰਗੁੰਡ ਇਲਾਕੇ 'ਚ ਸ਼੍ਰੀਨਗਰ-ਬਾਰਾਮੂਲਾ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਭੀੜ ਨੇ ਆਪਣੇ ਵਾਹਨ ਤੋਂ ਲੰਘ ਰਹੇ ਭਾਜਪਾ ਦੇ ਕਸ਼ਮੀਰ ਮੀਡੀਆ ਇੰਚਾਰਜ ਸਾਜਿਦ ਯੂਸੁਫ਼ ਸ਼ਾਹ ਅਤੇ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਸਾਹਿਲ ਬਸ਼ੀਰ 'ਤੇ ਹਮਲਾ ਕੀਤਾ। ਭਾਜਪਾ ਨੇ ਕਿਹਾ ਕਿ ਹਮਲੇ 'ਚ ਵਾਹਨ ਨੁਕਸਾਨਿਆ ਗਿਆ ਅਤੇ ਦੋਵੇਂ ਆਗੂਆਂ ਦੇ ਪੀ.ਐੱਸ.ਓ. ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
11 ਸਾਲ ਦੀ ਉਮਰ 'ਚ ਭੂਆ ਨੇ ਵੇਚਿਆ, 14 ਸਾਲ ਦੀ ਉਮਰ 'ਚ ਬਣੀ 2 ਬੱਚਿਆਂ ਦੀ ਮਾਂ
NEXT STORY