ਜੈਪੁਰ (ਭਾਸ਼ਾ)- ਰਾਜਸਥਾਨ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਖਰੀਦਣ-ਵੇਚਣ ਦੇ ਮਾਮਲੇ 'ਚ ਹਰਿਆਣਾ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ, ਨਾਬਾਲਗ ਜਦੋਂ 11 ਸਾਲ ਦੀ ਸੀ ਤਾਂ ਉਸ ਨੂੰ 2 ਲੱਖ ਰੁਪਏ 'ਚ ਵੇਚ ਦਿੱਤਾ ਗਿਆ। ਕੁੜੀ 14 ਸਾਲ ਦੀ ਉਮਰ 'ਚ 2 ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਮੁਰਲੀਪੁਰਾ ਦੇ ਥਾਣਾ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਕੁੜੀ ਨੂੰ ਖਰੀਦਣ ਦੇ ਦੋਸ਼ੀ ਸੰਦੀਪ ਯਾਦਵ ਅਤੇ ਸਤਵੀਰ ਯਾਦਵ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁੜੀ ਨੂੰ ਵੇਚਣ ਵਾਲੀ ਉਸ ਦੀ ਭੂਆ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੀੜਤਾ ਕਿਸੇ ਤਰ੍ਹਾਂ ਦੌੜਨ 'ਚ ਸਫ਼ਲ ਰਹੀ ਅਤੇ 16 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ। ਦੋਸ਼ੀਆਂ ਖ਼ਿਲਾਫ਼ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਗਲਤ ਜਾਣਕਾਰੀ ਦੇ ਕੇ ਨਾਬਾਲਗ ਕੁੜੀ ਦਾ ਆਧਾਰ ਕਾਰਡ ਬਣਵਾ ਲਿਆ। ਕੁੜੀ ਦੇ ਮਾਤਾ-ਪਿਤਾ ਇੱਥੇ ਮੁਰਲੀਪੁਰਾ ਇਲਾਕੇ 'ਚ ਰਹਿੰਦੇ ਸਨ ਪਰ ਉਨ੍ਹਾਂ ਦਰਮਿਆਨ ਵਿਵਾਦ ਤੋਂ ਬਾਅਦ ਉਹ ਵੱਖ ਰਹਿਣ ਲੱਗੇ। ਉਨ੍ਹਾਂ ਨੇ ਕੁੜੀ ਨੂੰ ਨੀਮਰਾਣਾ 'ਚ ਰਹਿਣ ਵਾਲੀ ਉਸ ਦੀ ਭੂਆ ਨੂੰ ਸੌਂਪ ਦਿੱਤਾ। ਭੂਆ ਨੇ ਉਸ ਦੀ ਦੇਖਭਾਲ ਕਰਨ ਦੀ ਬਜਾਏ ਉਸ ਨੂੰ ਹਰਿਆਣਾ ਦੇ ਇਕ ਪਰਿਵਾਰ ਨੂੰ 2 ਲੱਖ ਰੁਪਏ 'ਚ ਵੇਚ ਦਿੱਤਾ। ਪੀੜਤਾ 12 ਅਤੇ 14 ਸਾਲ ਦੀ ਉਮਰ 'ਚ 2 ਬੱਚਿਆਂ ਦੀ ਮਾਂ ਬਣ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੁੱਧ ਗ੍ਰਹਿ 'ਤੇ ਮਿਲਿਆ ਖਜ਼ਾਨਾ...15 KM ਮੋਟੀ ਹੀਰਿਆ ਦੀ ਪਰਤ, ਜਾਣੋ ਕੀ ਧਰਤੀ 'ਤੇ ਜਾਣਗੇ ਲਿਆਂਦੇ
NEXT STORY