ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਰਹਿਣ ਵਾਲੇ ਮੋਹਨ ਸਿੰਘ ਨਾਂ ਦੇ ਇਕ ਪੁਲਸ ਮੁਲਾਜ਼ਮ ਨੇ ਮਿਸਾਲ ਕਾਇਮ ਕੀਤੀ ਹੈ। ਲੋਕ ਮੋਹਨ ਸਿੰਘ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ। ਦਰਅਸਲ ਮੋਹਨ ਸਿੰਘ ਨੇ ਇਕ ਬਜ਼ੁਰਗ ਵਿਅਕਤੀ ਨੂੰ ਆਪਣੀ ਪਿੱਠ ’ਤੇ ਬੈਠਾ ਕੇ ਬੇਹੱਦ ਮੁਸ਼ਕਲ ਪਹਾੜੀਆਂ ’ਤੇ ਚੜ੍ਹ ਕੇ ਟੀਕਾਕਰਨ ਕੇਂਦਰ ਤੱਕ ਪਹੁੰਚਾਇਆ। ਬਜ਼ੁਰਗ ਨੂੰ ਟੀਕਾਕਰਨ ਕੇਂਦਰ ਤੱਕ ਲੈ ਜਾਂਦੇ ਹੋਏ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਂਦੇ ਹੀ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਜਜ਼ਬੇ ਅਤੇ ਹੌਂਸਲੇ ਨੂੰ ਸਲਾਮ ਕਰ ਰਹੇ ਹਨ।
ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਪੁਲਸ ਅਧਿਕਾਰੀ ਦਾ ਸ਼ਾਨਦਾਰ ਵੀਡੀਓ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤਾ ਹੈ। ਵੀਡੀਓ ਵਿਚ ਮੋਹਨ ਸਿੰਘ ਪਹਾੜੀਆਂ ਦੇ ਮੁਸ਼ਕਲ ਰਾਹ ’ਤੇ ਬਜ਼ੁਰਗ ਨੂੰ ਆਪਣੀ ਪਿੱਠ ’ਤੇ ਬੈਠਾ ਕੇ ਟੀਕਾਕਰਨ ਕੇਂਦਰ ਲੈ ਜਾ ਰਹੇ ਹਨ। ਮੰਤਰੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ- ਜ਼ਿਲ੍ਹਾ ਰਿਆਸੀ ਦੇ ਸਾਡੇ ਫਰੰਟਲਾਈਨ ਯੋਧਾ ਐੱਸ. ਪੀ. ਓ. ਮੋਹਨ ਸਿੰਘ ’ਤੇ ਸਾਨੂੰ ਮਾਣ ਹੈ, ਜਿਨ੍ਹਾਂ ਨੇ 72 ਸਾਲਾ ਅਬਦੁੱਲ ਗਨੀ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਟੀਕਾ ਲਗਵਾਉਣ ’ਚ ਮਦਦ ਕੀਤੀ। ਮਹਿਜ 16 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 6 ਹਜ਼ਾਰ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਹਨ। ਲੋਕ ਕੁਮੈਂਟ ਕਰ ਕੇ ਪੁਲਸ ਅਧਿਕਾਰੀ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।
2 ਸਾਲ ਦੀ ਮਾਸੂਮ ਧੀ ਦੀ ਸਮਝਦਾਰੀ ਨਾਲ ਬਚੀ ਬੇਹੋਸ਼ ਮਾਂ ਦੀ ਜਾਨ, ਸੋਸ਼ਲ ਮੀਡੀਆ 'ਤੇ ਹੋ ਰਹੀਆਂ ਸਲਾਮਾਂ
NEXT STORY