ਨੈਸ਼ਨਲ ਡੈਸਕ : ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਦੀ ਲਗਾਤਾਰ ਵਿਗੜ ਰਹੀ ਵਿੱਤੀ ਸਥਿਤੀ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਨ੍ਹਾਂ ਕਿਹਾ ਕਿ ਸਾਲ 2014–17 ਦੌਰਾਨ ਜਿੱਥੇ ਪੰਜਾਬ ਦਾ ਇਸ ਦਾ ਸਕੋਰ 19.9 ਸੀ, ਉਹ ਅੱਜ ਘਟ ਕੇ 12.4 ਰਹਿ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਆਰ.ਪੀ. ਸਿੰਘ ਨੇ ਇਸ ਸਬੰਧ ਵਿਚ ਇਕ ਪੋਸਟ 'ਚ ਕਿਹਾ, "ਅੰਕੜੇ ਝੂਠ ਨਹੀਂ ਬੋਲਦੇ ਅਤੇ ਨਾ ਹੀ ਪੰਜਾਬ ਦੀ ਲਗਾਤਾਰ ਵਿਗੜ ਰਹੀ ਵਿੱਤੀ ਹਕੀਕਤ। ਤਾਜ਼ਾ Fiscal Health Index ਵਿੱਚ ਪੰਜਾਬ ਨੂੰ ਵੱਡੇ ਰਾਜਾਂ ਵਿੱਚ 18ਵਾਂ (ਆਖ਼ਰੀ) ਸਥਾਨ ਮਿਲਿਆ ਹੈ ਅਤੇ ਇਸ ਦਾ ਸਕੋਰ ਸਿਰਫ਼ 12.4 ਹੈ।''
ਪੜ੍ਹੋ ਇਹ ਵੀ - ਅੱਜ ਤੋਂ ਇਕ ਮਹੀਨੇ ਲਈ ਲਾਲ ਕਿਲ੍ਹੇ 'ਚ ਐਂਟਰੀ ਬੈਨ! ਘੁੰਮਣ ਦੇ ਸ਼ੌਕੀਨ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਪੰਜਾਬ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਸਭ ਤੋਂ ਹੇਠਾਂ ਬਣਿਆ ਹੋਇਆ ਹੈ। ਸਾਲ 2014–17 ਦੌਰਾਨ ਜਿੱਥੇ ਇਸ ਦਾ ਸਕੋਰ 19.9 ਸੀ, ਉਹ ਅੱਜ ਘਟ ਕੇ 12.4 ਰਹਿ ਗਿਆ ਹੈ। ਇਹ ਸਿਰਫ਼ ਇੱਕ ਵਿੱਤੀ ਅੰਕੜਾ ਨਹੀਂ, ਸਗੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਸਰਕਾਰ ਦੀ ਨਾਕਾਮੀ ਦਾ ਰਿਪੋਰਟ ਕਾਰਡ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਲਗਾਤਾਰ ਵੱਧ ਰਿਹਾ ਹੈ। ਆਮਦਨ ਇਕੱਠੀ ਕਰਨ ਦੀ ਸਮਰੱਥਾ ਕਮਜ਼ੋਰ ਹੈ। ਪੂੰਜੀਗਤ ਖਰਚ (Capital Expenditure) ਠੱਪ ਪਿਆ ਹੈ। ਵਿਕਾਸ ਕਾਰਜਾਂ 'ਤੇ ਖਰਚ ਲਗਾਤਾਰ ਘਟ ਰਿਹਾ ਹੈ, ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਪੰਜਾਬ ਦੀ ਜਨਤਕ ਸਿਹਤ ਸੇਵਾ ਪ੍ਰਣਾਲੀ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਮਾਨ ਸਰਕਾਰ ਕਰੋੜਾਂ ਰੁਪਏ ਇਸ਼ਤਿਹਾਰਾਂ ਅਤੇ ਰਾਜਨੀਤਿਕ ਪ੍ਰਚਾਰ 'ਤੇ ਖਰਚ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਹਸਪਤਾਲ ਡਾਕਟਰਾਂ, ਦਵਾਈਆਂ, ਮੈਡੀਕਲ ਉਪਕਰਣਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਜਿਹੜਾ ਰਾਜ ਆਪਣੀ ਵਿੱਤੀ ਹਾਲਤ ਨਹੀਂ ਸੰਭਾਲ ਸਕਦਾ, ਉਹ ਮਜ਼ਬੂਤ ਸਿਹਤ ਪ੍ਰਣਾਲੀ ਵੀ ਨਹੀਂ ਬਣਾ ਸਕਦਾ। ਜਿੱਥੇ ਹੋਰ ਰਾਜ ਸੁਧਾਰਾਂ ਰਾਹੀਂ ਆਪਣੇ ਭਵਿੱਖ ਵਿੱਚ ਨਿਵੇਸ਼ ਕਰ ਰਹੇ ਹਨ, ਉੱਥੇ AAP ਦੇ ਕੁਪ੍ਰਬੰਧਨ ਕਾਰਨ ਪੰਜਾਬ ਹੋਰ ਡੂੰਘੇ ਵਿੱਤੀ ਸੰਕਟ ਵਿੱਚ ਧੱਕਿਆ ਜਾ ਰਿਹਾ ਹੈ। ਪੰਜਾਬ ਨੂੰ ਕੁਝ ਸਮੇਂ ਦੀਆਂ ਸੁਰਖੀਆਂ ਨਹੀਂ, ਸਗੋਂ ਜਵਾਬਦੇਹੀ, ਵਿੱਤੀ ਅਨੁਸ਼ਾਸਨ ਅਤੇ ਢਾਂਚਾਗਤ ਸੁਧਾਰਾਂ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਇਹ ਸੰਕਟ ਅਟੱਲ ਰੂਪ ਧਾਰ ਲਵੇ।
ਪੜ੍ਹੋ ਇਹ ਵੀ - ਬਦਲ ਜਾਵੇਗਾ ਸਕੂਲਾਂ ਦਾ SYLLABUS, ਹੁਣ ਇਹ ਵਿਸ਼ਾ ਹੋਵੇਗਾ ਲਾਜ਼ਮੀ, ਕੇਂਦਰ ਨੇ SC ਨੂੰ ਦਿੱਤਾ ਹਲਫਨਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੇਜਾ ਸਿੰਘ ਸਮੁੰਦਰੀ : ਗੁਰਦੁਆਰਾ ਸੁਧਾਰ ਅੰਦੋਲਨ ਦੇ ਨੈਤਿਕ ਮਾਰਗਦਰਸ਼ਕ
NEXT STORY