ਚੰਡੀਗੜ੍ਹ/ਹਰਿਆਣਾ— ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਰਹੀ ਅਤੇ ਜ਼ਿਆਦਾਤਰ ਥਾਂਵਾਂ ਸ਼ੀਤ ਲਹਿਰ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਅੰਬਾਲਾ ਅਤੇ ਕਰਨਾਲ ਸਮੇਤ ਕਈ ਥਾਂਵਾਂ 'ਤੇ ਸੰਘਣੀ ਧੁੰਦ ਰਹੀ, ਜਿੱਥੇ ਦ੍ਰਿਸ਼ਟਤਾ (ਵਿਜ਼ੀਬਿਲਟੀ) 50 ਮੀਟਰ ਤੋਂ ਘੱਟ ਰਹੀ। ਸੰਘਣੀ ਧੁੰਦ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ 'ਤੇ ਅਸਰ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਉਡਾਣਾਂ ਅਤੇ ਟਰੇਨਾਂ ਵਿਚ ਦੇਰੀ ਹੋਈ। ਦੋਹਾਂ ਸੂਬਿਆਂ ਵਿਚ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ। ਹਿਸਾਰ ਅਤੇ ਹਲਵਾਰਾ ਸਭ ਤੋਂ ਠੰਡੇ ਸਥਾਨ ਰਹੇ।
ਦੋਹਾਂ ਥਾਂਵਾਂ 'ਤੇ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ, ਸਿਰਸਾ ਅਤੇ ਭਿਵਾਨੀ ਵਿਚ ਜ਼ਬਰਦਸਤ ਠੰਡ ਪੈ ਰਹੀ ਹੈ। ਓਧਰ ਪੰਜਾਬ 'ਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿਚ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ, 5.5 ਡਿਗਰੀ ਸੈਲਸੀਅਸ ਅਤੇ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ 'ਚ 4.1 ਡਿਗਰੀ ਸੈਲਸੀਅਸ, ਆਦਮਪੁਰ 'ਚ 3.9 ਡਿਗਰੀ ਅਤੇ ਬਠਿੰਡਾ 'ਚ 4.3 ਡਿਗਰੀ, ਫਰੀਦਕੋਟ 'ਚ 4.0 ਡਿਗਰੀ ਅਤੇ ਗੁਰਦਾਸਪੁਰ ਵਿਚ 5.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਟਰੈਕ 'ਤੇ ਗਾਂ ਖਾ ਰਹੇ 6 ਗਿੱਧ ਟਰੇਨ ਦੀ ਲਪੇਟ 'ਚ ਆਏ, ਮੌਤ
NEXT STORY