ਪਾਨੀਪਤ- ਪੰਜਾਬ ਨੈਸ਼ਨਲ ਬੈਂਕ (PNB) ਦੇ ਸਰਕਲ ਅਫਸਰ ਦੀ ਲਾਸ਼ ਪਾਨੀਪਤ ਸ਼ਹਿਰ ਦੀ ਐਲਡੀਕੋ ਦੇ ਸਾਹਮਣੇ ਸਥਿਤ ਹਾਰਮੋਨੀ ਹੋਮਜ਼ ਸੋਸਾਇਟੀ ਦੇ ਇਕ ਬੰਦ ਕਮਰੇ 'ਚੋਂ ਮਿਲੀ। ਲਾਸ਼ ਪੂਰੀ ਤਰ੍ਹਾਂ ਫੁੱਲੀ ਹੋਈ ਸੀ। ਚਿਹਰੇ ਤੋਂ ਵੀ ਪਛਾਣਿਆ ਨਹੀਂ ਜਾ ਰਿਹਾ। ਬਦਬੂ ਫੈਲਣ 'ਤੇ ਗੁਆਂਢੀਆਂ ਨੇ ਪੁਲਸ ਕੰਟਰੋਲ ਰੂਮ ਨੰਬਰ ਡਾਇਲ-112 'ਤੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ।
ਮੌਕੇ 'ਤੇ ਪਹੁੰਚ ਕੇ ਸਾਰੀ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਸ਼੍ਰੀ ਮਹਾਕਾਲ ਜਨਸੇਵਾ ਦਲ ਦੇ ਫਾਊਂਡਰ ਕਪਿਲ ਮਲਹੋਤਰਾ ਦੀ ਐਂਬੂਲੈਂਸ 'ਚ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦਾ ਪੰਚਨਾਮਾ ਭਰ ਕੇ ਮੁਰਦਾਘਰ ਵਿਚ ਰਖਵਾਇਆ ਗਿਆ। ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ। ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗਾ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਜੇ ਸ਼੍ਰੀਵਾਸਤਵ ਵਜੋਂ ਹੋਈ ਹੈ। ਉਹ ਮੂਲ ਰੂਪ 'ਚ ਲਖਨਊ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਹਾਲ ਹੀ 'ਚ ਉਹ ਹਾਰਮੋਨੀ ਹੋਮਜ਼ ਸੁਸਾਇਟੀ, ਪਾਨੀਪਤ ਦੇ R-1 ਬਲਾਕ ਦੇ ਕਮਰਾ ਨੰਬਰ-505 ਵਿਚ ਰਹਿੰਦਾ ਸੀ। ਉਹ ਪੰਜਾਬ ਨੈਸ਼ਨਲ ਬੈਂਕ, ਪਾਨੀਪਤ 'ਚ ਸਰਕਲ ਅਫਸਰ ਸੀ। ਉਹ ਕਈ ਦਿਨਾਂ ਤੋਂ ਡਿਊਟੀ 'ਤੇ ਨਹੀਂ ਜਾ ਰਿਹਾ ਸੀ। ਇੱਥੋਂ ਤੱਕ ਕਿ ਉਸ ਦਾ ਫ਼ੋਨ ਵੀ ਨਹੀਂ ਆ ਰਿਹਾ ਸੀ। ਉਸ ਦਾ ਕਮਰਾ ਵੀ ਲਗਾਤਾਰ ਬੰਦ ਸੀ। ਅੱਜ ਬਦਬੂ ਆਉਣ ਕਾਰਨ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ।
2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਜੋੜੇ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਹੋਇਆ ਬਰਾਮਦ
NEXT STORY