ਵੈੱਬ ਡੈਸਕ- ਪੰਜਾਬ ਐਂਡ ਸਿੰਧ ਬੈਂਕ 'ਚ ਅਪ੍ਰੈਂਟਿਸ ਦੇ 635 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਅਪ੍ਰੈਂਟਿਸਸ਼ਿਪ ਦੀ ਮਿਆਦ 12 ਮਹੀਨੇ ਹੋਵੇਗੀ।
ਆਖ਼ਰੀ ਤਾਰੀਕ
ਉਮੀਦਵਾਰ 6 ਜੂਨ 2026 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
| ਉੱਤਰ ਪ੍ਰਦੇਸ਼ |
100 |
| ਪੰਜਾਬ |
90 |
| ਹਰਿਆਣਾ |
50 |
| ਬਿਹਾਰ |
40 |
| ਦਿੱਲੀ |
30 |
| ਮਹਾਰਾਸ਼ਟਰ |
30 |
| ਰਾਜਸਥਾਨ |
30 |
| ਆਂਧਰਾ ਪ੍ਰਦੇਸ਼ |
20 |
| ਤਾਮਿਲਨਾਡੂ |
20 |
| ਤੇਲੰਗਾਨਾ |
20 |
| ਪੱਛਮੀ ਬੰਗਾਲ |
20 |
| ਹੋਰ |
165 |
| ਕੁੱਲ ਅਹੁਦੇ |
635 |
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਦੀ ਡਿਗਰੀ ਹੋਵੇ। ਪੋਸਟ ਗਰੈਜੂਏਟ ਹੋਲਡਰਜ਼ ਇਸ ਭਰਤੀ ਲਈ ਅਪਲਾਈ ਨਹੀਂ ਕਰ ਸਕਦੇ।
1 ਸਾਲ ਜਾਂ ਉਸ ਤੋਂ ਵੱਧ ਦਾ ਵਰਕ ਐਕਸਪੀਰੀਐਂਸ ਰੱਖਣ ਵਾਲੇ ਉਮੀਦਵਾਰ ਵੀ ਅਪਲਾਈ ਨਹੀਂ ਕਰ ਸਕਦੇ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਭਾਰਤ 'ਚ ਸੋਨੇ ਦੀ ਮੰਗ 'ਚ 10% ਦੀ ਵੱਡੀ ਗਿਰਾਵਟ ਦੀ ਸੰਭਾਵਨਾ, ਜਾਣੋ ਵਜ੍ਹਾ
NEXT STORY