ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਜਲਗਾਂਵ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਾਰਧਾਡੇ ਰੇਲਵੇ ਸਟੇਸ਼ਨ ਨੇੜੇ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਚੇਨ ਖਿੱਚ ਲਈ ਅਤੇ ਟ੍ਰੇਨ ਤੋਂ ਛਾਲਾਂ ਮਾਰਨ ਲੱਗ ਪਏ। ਇਸ ਦੌਰਾਨ ਯਾਤਰੀ ਦੂਜੇ ਟਰੈਕ 'ਤੇ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਹੁਣ ਤਕ 12 ਯਾਤਰੀਆਂ ਦੀ ਮੌਤ ਦੀ ਖ਼ਬਰ ਹੈ। ਜਦੋਂ ਕਿ 5-6 ਯਾਤਰੀਆਂ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਇਕ ਨਿਊਜ਼ ਏਜੰਸੀ ਦੇ ਅਨੁਸਾਰ, ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਰੇਲਗੱਡੀ ਵਿੱਚ ਅੱਗ ਲੱਗਣ ਦੀ ਅਫਵਾਹ ਕਾਰਨ ਕੁਝ ਯਾਤਰੀਆਂ ਨੇ ਜਲਗਾਂਵ ਤੋਂ 20 ਕਿਲੋਮੀਟਰ ਦੂਰ ਪੁਸ਼ਪਕ ਐਕਸਪ੍ਰੈਸ ਤੋਂ ਛਾਲ ਮਾਰ ਦਿੱਤੀ। ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹੁਣ ਤੱਕ ਕਿੰਨੇ ਯਾਤਰੀਆਂ ਦੀ ਮੌਤ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਰਵਾਨਾ ਹੋ ਗਏ ਹਨ।
ਇਹ ਵੀ ਪੜ੍ਹੋ- ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'
— ANI (@ANI) January 22, 2025
ਸ਼ੁਰੂਆਤੀ ਜਾਣਕਾਰੀ ਅਨੁਸਾਰ, ਪੁਸ਼ਪਕ ਐਕਸਪ੍ਰੈਸ 'ਚੋਂ ਕਈ ਯਾਤਰੀਆਂ ਨੇ ਛਾਲ ਮਾਰ ਦਿੱਤੀ ਅਤੇ ਦੂਜੇ ਪਾਸਿਓਂ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ 'ਚ ਆ ਗਏ। ਪੁਸ਼ਪਕ ਐਕਸਪ੍ਰੈਸ ਲਖਨਊ ਤੋਂ ਮੁੰਬਈ ਜਾ ਰਹੀ ਸੀ।
ਇਹ ਵੀ ਪੜ੍ਹੋ- ਕੁੜੀ ਨੇ ਉੱਚੀ ਆਵਾਜ਼ ਵਿਚ 'ਹੂ' ਕਹਿ ਕੇ ਡਰਾਇਆ... ਮੁੰਡੇ ਦੀ ਥਾਈਂ ਮੌਤ, ਡਾਕਟਰ ਵੀ ਹੈਰਾਨ
ਹੈਲਪਲਾਈਨ ਨੰਬਰ ਜਾਰੀ
ਪੁਸ਼ਪਕ ਰੇਲ ਹਾਦਸੇ ਤੋਂ ਬਾਅਦ ਲਖਨਊ DRM ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਰੇਲ ਹਾਦਸੇ ਦੇ ਸ਼ਿਕਾਰ ਲੋਕਾਂ ਬਾਰੇ 8957409292 'ਤੇ ਫੋਨ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ।
ਰੇਲ ਦੇ ਪਹੀਆਂ 'ਚੋਂ ਧੂੰਆ ਨਿਕਲਣ ਕਾਰਨ ਫੈਲੀ ਅਫਵਾਹ
ਜਦੋਂ B4 ਬੋਗੀ ਦੇ ਪਹੀਆਂ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤਾਂ ਪੁਸ਼ਪਕ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ, ਇੱਕ ਅਫਵਾਹ ਫੈਲ ਗਈ ਕਿ ਰੇਲਗੱਡੀ ਨੂੰ ਰੋਕ ਦਿੱਤਾ ਗਿਆ ਹੈ ਕਿਉਂਕਿ ਇਸ ਵਿੱਚ ਅੱਗ ਲੱਗ ਗਈ ਸੀ। ਲੋਕ ਜਲਦੀ ਨਾਲ ਰੇਲਗੱਡੀ ਤੋਂ ਛਾਲ ਮਾਰ ਕੇ ਪਟੜੀ 'ਤੇ ਆ ਗਏ। ਉਸੇ ਸਮੇਂ, ਮਨਮਾੜ ਤੋਂ ਭੁਸਾਵਲ ਜਾ ਰਹੀ ਕਰਨਾਟਕ ਐਕਸਪ੍ਰੈਸ ਦੂਜੇ ਟਰੈਕ ਤੋਂ ਲੰਘੀ। ਇਨ੍ਹਾਂ ਯਾਤਰੀਆਂ ਨੂੰ ਕਰਨਾਟਕ ਐਕਸਪ੍ਰੈਸ ਨੇ ਕੁਚਲ ਦਿੱਤਾ। ਇਸ ਵਿੱਚ 12 ਲੋਕਾਂ ਦੀ ਮੌਤ ਹੋ ਗਈ।
CM ਯੋਗੀ ਨੇ ਹਾਦਸੇ 'ਤੇ ਜਤਾਇਆ ਦੁਖ
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੁਸ਼ਪਕ ਰੇਲ ਹਾਦਸੇ 'ਤੇ ਦੁਖ ਜਤਾਇਆ ਹੈ। ਉਨ੍ਹਾਂ ਨੇ ਜ਼ਖ਼ਮੀਆਂ ਲਈ ਲੋੜੀਂਦੀ ਮੈਡੀਕਲ ਸਹਾਇਤਾ ਦੇ ਆਦੇਸ਼ ਦਿੱਤੇ ਹਨ, ਨਾਲ ਹੀ ਯਾਤਰੀਆਂ ਦੀ ਮੌਤ 'ਤੇ ਵੀ ਦੁੱਖ ਜ਼ਾਹਰ ਕੀਤਾ ਹੈ।
ਇਹ ਵੀ ਪੜ੍ਹੋ- ਕੁੜੀ ਨੇ ਆਪਣੇ ਪੂਰੇ ਸਰੀਰ 'ਤੇ ਬਣਵਾ ਲਏ 2 ਕਰੋੜ ਦੇ ਟੈਟੂ, ਨਹੀਂ ਛੱਡੀ ਕੋਈ ਥਾਂ (ਦੇਖੋ ਤਸਵੀਰਾਂ)
ਪੰਜਾਬ 'ਚ NIA ਦੀ ਛਾਪੇਮਾਰੀ ਤੇ ਕੇਜਰੀਵਾਲ ਵੱਲੋਂ ਮੈਨੀਫੈਸਟੋ ਜਾਰੀ, ਜਾਣੋ ਅੱਜ ਦੀਆਂ ਟੌਪ 10 ਖਬਰਾਂ
NEXT STORY