ਸ਼ਿਮਲਾ : ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ 22 ਸਤੰਬਰ ਨੂੰ ਪਹਿਲੇ ਨਰਾਤੇ ਵਾਲੇ ਦਿਨ ਪੰਜਾਬ ਦੀ ਡਾ. ਅਮਰੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਆਹ ਦੀਆਂ ਰਸਮਾਂ ਚੰਡੀਗੜ੍ਹ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਸਵੇਰੇ 10 ਵਜੇ ਪੂਰੀਆਂ ਕੀਤੀਆਂ ਜਾਣਗੀਆਂ। ਵਿਆਹ ਨੂੰ ਲੈ ਕੇ ਸ਼ਿਮਲਾ ਵਿੱਚ ਉਨ੍ਹਾਂ ਦੇ ਨਿੱਜੀ ਨਿਵਾਸ ਹਾਲੀ ਲਾਜ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਵਿਕਰਮਾਦਿੱਤਿਆ ਸਿੰਘ ਐਤਵਾਰ ਨੂੰ ਆਪਣੀ ਮਾਂ, ਪ੍ਰਤਿਭਾ ਸਿੰਘ, ਆਪਣੀ ਭਰਜਾਈ ਅਤੇ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਚੰਡੀਗੜ੍ਹ ਲਈ ਰਵਾਨਾ ਹੋਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਤੋਂ Amul ਦੇ 700+ ਉਤਪਾਦ ਹੋਣਗੇ ਸਸਤੇ, ਕੀਮਤਾਂ 'ਚ ਹੋਵੇਗੀ ਭਾਰੀ ਗਿਰਾਵਟ
ਦੱਸ ਦੇਈਏ ਕਿ ਵਿਆਹ ਸਮਾਰੋਹ ਅਮਰੀਨ ਦੇ ਨਿਵਾਸ ਸਥਾਨ ਹਾਊਸ ਨੰਬਰ 38, ਸੈਕਟਰ 2, ਚੰਡੀਗੜ੍ਹ ਵਿਖੇ ਹੋਵੇਗਾ। ਦੁਪਹਿਰ ਦਾ ਖਾਣਾ 1 ਵਜੇ ਹੋਵੇਗਾ। ਵਿਕਰਮਾਦਿੱਤਿਆ ਸਿੰਘ ਦੁਲਹਨ ਨਾਲ ਚੰਡੀਗੜ੍ਹ ਤੋਂ ਸ਼ਿਮਲਾ ਵਾਪਸ ਆਉਣਗੇ ਅਤੇ ਵਿਆਹ ਦਾ ਰਿਸੈਪਸ਼ਨ ਸ਼ਾਮ ਨੂੰ ਹੋਲੀ ਲਾਜ ਵਿਖੇ ਹੋਵੇਗਾ। ਅਮਰੀਨ ਕੌਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ। ਉਸਦਾ ਪਹਿਲਾਂ ਵਿਆਹ 8 ਮਾਰਚ, 2019 ਨੂੰ ਸੁਦਰਸ਼ਨਾ ਨਾਲ ਹੋਇਆ ਸੀ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
GST On Sin Goods: ਅੱਜ ਤੋਂ ਵਧ ਜਾਣਗੀਆਂ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ, ਲੱਗੇਗਾ 40% GST, ਵੇਖੋ ਪੂਰੀ ਸੂਚੀ
NEXT STORY