ਕੋਲਕਾਤਾ- ਕੋਲਕਾਤਾ ਹਵਾਈ-ਅੱਡੇ 'ਤੇ ਬੁੱਧਵਾਰ ਨੂੰ ਦੇਰ ਰਾਤ ਕਤਰ ਏਅਰਵੇਜ਼ (Qatar Airlines) ਦੇ ਇਕ ਜਹਾਜ਼ ਨੂੰ ਪਾਣੀ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ। ਹਾਦਸੇ ਦੇ ਸਮੇਂ ਜਹਾਜ਼ ਦੋਹਾ (Doha) ਦੇ ਲਈ ਉਡਾਣ ਭਰਨ ਦੀ ਤਿਆਰੀ 'ਚ ਸੀ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਏਅਰਪੋਰਟ ਆਥਾਰਿਟੀ ਆਫ ਇੰਡੀਆ (ਏ. ਏ. ਆਈ) ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਦੇਰ ਰਾਤ 2.30 ਵਜੇ ਇਕ ਪਾਣੀ ਦਾ ਟੈਂਕਰ ਦੋਹਾ ਜਾਣ ਵਾਲੇ ਇਕ ਜਹਾਜ਼ ਨਾਲ ਲੈਂਡਿੰਗ ਗਿਅਰ ਦੇ ਨੇੜੇ ਟਕਰਾ ਗਿਆ।
ਜਹਾਜ਼ 'ਚੋਂ ਤਰੁੰਤ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜਹਾਜ਼ ਨੂੰ ਜਾਂਚ ਦੇ ਲਈ ਭੇਜਿਆ ਗਿਆ। ਆਧਿਕਾਰੀਆਂ ਨੇ ਦੱਸਿਆ ਕਿ ਇਸ ਦੁਰਘਟਨਾ 'ਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਉਨ੍ਹਾਂ ਨੇ ਦੱਸਿਆ ਕਿ ਸਾਰੇ 103 ਯਾਤਰੀਆਂ ਨੂੰ ਨੇੜੇ ਦੇ ਇਕ ਹੋਟਲ 'ਚ ਜਗ੍ਹਾਂ ਦਿੱਤੀ ਗਈ। ਹੁਣ ਯਾਤਰੀ ਸ਼ੁੱਕਰਵਾਰ ਨੂੰ ਤੜਕਸਾਰ 3 ਵਜੇ ਦੋਹਾ ਦੇ ਲਈ ਰਵਾਨਾ ਹੋਣਗੇ। ਏ. ਏ. ਆਈ. ਆਧਿਕਾਰੀ ਨੇ ਦੱਸਿਆ ਹੈ ਕਿ ਆਰੰਭਿਕ ਜਾਂਚ ਤੋਂ ਪਤਾ ਲੱਗਦਾ ਹੈ ਕਿ ਪਾਣੀ ਦੇ ਟੈਂਕਰ 'ਚੋਂ ਕੁਝ ਤਕਨੀਕੀ ਸਮੱਸਿਆਵਾਂ ਵੀ ਸਨ ਅਤੇ ਉਸ ਦਾ ਬ੍ਰੇਕ ਸਹੀ ਤਰੀਕੇ ਨਾਲ ਕੰਮ ਵੀ ਨਹੀਂ ਕਰ ਰਿਹਾ ਸੀ। ਦੂਜੇ ਪਾਸੇ ਡੀ. ਜੀ. ਸੀ. ਏ. ਦੇ ਇਕ ਆਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜਾਂਚ ਰਿਪੋਰਟ ਦੇ ਆਧਾਰ 'ਤੇ ਅਸੀਂ ਕਦਮ ਚੁੱਕਾਂਗੇ।
ਅਯੁੱਧਿਆ ਜ਼ਮੀਨ ਵਿਵਾਦ : ਸ਼ਿਵਸੈਨਾ ਨੇਤਾ ਨੇ ਕਿਹਾ- ਕੋਰਟ ਦੇ ਫੈਸਲੇ ਦੀ 1,000 ਸਾਲ ਉਡੀਕ ਕਰਨੀ ਪਵੇਗੀ
NEXT STORY